ਨਹਿਰੂ ਯੁਵਾ ਅਤੇ ਯੁਵਕ ਸੇਵਾਵਾਂ ਵੱਲ੍ਹੋ ਪਾਣੀ ਦੀ ਸਾਂਭ ਸੰਭਾਲ ਲਈ ਹੀਰਕੇ ਵਿਖੇ ਸੈਮੀਨਾਰ ਕਰਵਾਇਆ

0
19

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) 31 ਜੁਲਾਈ : ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾ ਤੇ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ
ਮਾਨਸਾ ਵੱਲ੍ਹੋ ਪਾਣੀ ਦੀ ਸਾਂਭ ਸੰਭਾਲ ਲਈ ਪਿੰਡ ਪਿੰਡ ਵਿਢੀ ਮੁਹਿੰਮ ਤਹਿਤ ਅੱਜ ਸ਼ਹੀਦ ਊਧਮ ਸਿੰਘ ਸਰਬਸਾਂਝਾ ਕਲੱਬ ਹੀਰਕੇ ਦੇ ਸਹਿਯੋਗ
ਨਾਲ ਸੈਮੀਨਾਰ ਕਰਵਾਇਆ ਗਿਆ,ਜਿਸ ਦੌਰਾਨ ਬੁਲਾਰਿਆਂ ਨੇ ਪੰਜਾਬ ਦੇ ਪਾਣੀ ਸੰਕਟ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆ ਹਰ ਵਰਗ ਦੇ ਲੋਕਾਂ
ਨੂੰ ਇਸ ਦੇ ਬਚਾਅ ਲਈ ਵੱਡੇ ਹੰਭਲੇ ਮਾਰਨ ਦਾ ਸੱਦਾ ਦਿੱਤਾ ਗਿਆ, ਇਸ ਸੈਮੀਨਾਰ ਦੌਰਾਨ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ
ਤੇ ਸ਼ਰਧਾਜਲੀ ਭੇਟ ਕੀਤੀ ਗਈ,ਇਸ ਤੋਂ ਇਲਾਵਾ ਪਿੰਡ ਚ ਸ਼ਹੀਦ ਭਗਤ ਸਿੰਘ ਲਾਇਬਰੇਰੀ ਦਾ ਉਦਘਾਟਨ ਅਤੇ ਨਸ਼ਿਆਂ ਵਿਰੁੱਧ ਰੈਲੀ ਵੀ
ਕੀਤੀ ਗਈ ਤੇ ਪੋਦੇ ਵੀ ਲਗਾਏ ਗਏ।
ਸੈਮੀਨਾਰ ਦੇ ਮੁੱਖ ਬੁਲਾਰੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਅਤ ਨਹਿਰੂ ਯੁਵਾ ਕੇੰਦਰ ਦੇ ਸੀਨੀਅਰ
ਲੇਖਾਕਾਰ ਸੰਦੀਪ ਘੰਡ ਨੇ ਕਿਹਾ ਕਿ ਅਸੀਂ ਕਦੇ ਸੋਚਿਆ ਨਹੀ ਸੀ ਕਿ ਕਦੇ ਪੰਜ ਦਰਿਆਵਾਂ ਵਾਲੇ ਪੰਜਾਬ ਦੇ ਵਾਸੀ ਵੀ ਪਾਣੀ ਨੂੰ ਤਰਸਣਗੇ ਜਾਂ
ਮੁੱਲ ਦਾ ਪਾਣੀ ਪੀਣ ਲਈ ਮਜਬੂਰ ਹੈਣਗੇ,ਉਨ੍ਹਾਂ ਸੈਮੀਨਾਰ ਦੌਰਾਨ ਸ਼ਾਮਲ ਨੋਜਵਾਨਾਂ, ਵਿਦਿਆਰਥੀਆ ਨੂੰ ਸੱਦਾ ਦਿੱਤਾ ਕਿ ਉਹ ਪਾਣੀ ਦੀ ਸਾਂਭ
ਸੰਭਾਲ ਲਈ ਗੰਭੀਰ ਉਪਰਾਲੇ ਕਰਨ,ਊਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਰੁੱਖ ਲਗਾਉਣ ਅਤੇ ਨਸ਼ਿਆਂ ਦੇ ਖਾਤਮੇ ਲਈ ਅੱਗੇ ਆਉਣ।
ਇਸ ਮੋਕੇ ਸਰਪੰਚ ਲਖਵਿੰਦਰ ਸਿੰਘ ,ਹਰਦੀਪ ਸਿੱਧੂ,ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਮਾਨ,ਡਾ ਤਰਲੋਕ ਸਿੰਘ ,ਸਾਂਝ ਕੇੰਦਰ ਦੇ ਬੁਲਾਰੇ ਹਰਿੰਦਰ
ਸਿੰਘ,ਇਕਬਾਲ ਸਿੰਘ,ਬਲਵੰਤ ਭੀਖੀ,ਹਰਮੰਦਰ ਸਿੰਘ,ਤੋਤਾ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਤੋ ਇਲਾਵਾ ਕਲੱਬ ਆਗੂ ਅਮਨਦੀਪ
ਸਿੰਘ,ਜਸ਼ਨਦੀਪ ਸਿੰਘ,ਕੁਲਵਿੰਦਰ ਸਿੰਘ,,ਗੁਰਕੀਰਤ ਸਿੰਘ,ਸੁਖਵੰਤ ਸਿੰਘ,ਰਜਿੰਦਰ ਸਿੰਘ,ਗੁਰਪ੍ਰੀਤ ਸਿੰਘ ਹਾਜ਼ਰ ਸਨ। ਸਮਾਗਮ ਦੋਰਾਨ
ਸਰਕਾਰੀ ਪ੍ਰਾਇਮਰੀ,ਹਾਈ ਅਤੇ ਸ਼ਹੀਦ ਭਗਤ ਸਿੰਘ ਅਕੈਡਮੀ ਹੀਰਕੇ ਦੇ ਵਿਦਿਆਰਥੀਆਂ ਨੇ ਪਾਣੀ ਦੀ ਸਾਂਭ ਸੰਭਾਲ ਸਬੰਧੀ ਵੀ ਅਪਣੇ
ਵਿਚਾਰ ਪ੍ਰਗਟ ਕੀਤੇ।

LEAVE A REPLY

Please enter your comment!
Please enter your name here