ਨਸ.ੇ ਦੇ ਮੁਕੱਦਮੇ ਵਿੱਚ ਪੁਲਿਸ ਰਿਮਾਂਡ ਦੌਰਾਨ ਹੋਰ 5000 ਨਸ.ੀਲੀਆ ਗੋਲੀਆ ਦੀ ਬਰਾਮਦਗੀ !!

0
60

ਮਾਨਸਾ , (ਸਾਰਾ ਯਹਾ,ਬਲਜੀਤ ਸ਼ਰਮਾ) : ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮੁਕੱਦਮਾ ਨੰ:211 ਮਿਤੀ 20^11^2019 ਅ/ਧ 22,29/61/85 ਐਨ.ਡੀ.ਪੀ.ਐਸ. ਐਕਟ ਥਾਣਾ ਬੋਹਾ ਵਿੱਚ ਗੁਰਲਾਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੋਹਾ ਅਤੇ ਗੁਲਾਬ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਮਲਕਪੁਰ ਭੀਮੜਾ ਨੂੰ ਮਿਤੀ 20^11^2019 ਨੂੰ ਅਤੇ ਸੁਨੀਲ ਕੁਮਾਰ ਉਰਫ ਪੌਪ ਪੁੱਤਰ ਜਸਪਾਲ ਗੋਇਲ ਮਾਲਕ ਗੋਇਲ ਮੈਡੀਕਲ ਸਟੋਰ ਬੋਹਾ ਨੂੰ ਮਿਤੀ 21^11^2019 ਨੂੰ ਗ੍ਰਿਫਤਾਰ ਕਰਕੇ 41,100 ਨਸ.ੀਲੀਆ ਗੋਲੀਆ ਅਤੇ 1,70,000/^ ਰੁਪਏ ਦੀ ਡਰੱਗ ਮਨੀ ਦੀ ਬਰਾਮਦਗੀ ਕੀਤੀ ਗਈ ਸੀ| ਦੋਸ.ੀ ਸੁਨੀਲ ਕੁਮਾਰ ਉਰਫ ਪੌਪ ਪਾਸੋਂ ਦੌਰਾਨੇ ਪੁਲਿਸ ਰਿਮਾਂਡ ਮਿਤੀ 25^11^2019 ਨੂੰ 31000 ਨਸ.ੀਲੀਆ ਗੋਲੀਆ ਮਾਰਕਾ ਕਲੋਵੀਡੋਲ ਦੀ ਹੋਰ ਬਰਾਮਦਗੀ ਕੀਤੀ ਗਈ ਸੀ| ਜਿਸਦੀ ਪੁੱਛਗਿੱਛ ਉਪਰੰਤ ਰਾਜੀਵ ਕੁਮਾਰ ਉਰਫ ਰਿੰਕਾ (42 ਸਾਲ) ਪੁੱਤਰ ਸੋਹਣ ਲਾਲ ਵਾਸੀ ਮੀਰਪੁਰ ਖੁਰਦ (ਥਾਣਾ ਸਰਦੂਲਗੜ) ਨੂੰ ਦੋਸ.ੀ ਨਾਮਜਦ ਕਰਕੇ ਮਿਤੀ 25^11^2019 ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਵੀ 30000 ਨਸ.ੀਲੀਆ ਗੋਲੀਆ ਮਾਰਕਾ ਕਲੋਵੀਡੋਲ ਦੀ ਬਰਾਮਦਗੀ ਕੀਤੀ ਗਈ ਸੀ| ਦੋਸ.ੀ ਸੁਨੀਲ ਕੁਮਾਰ ਉਰਫ ਪੌਪ ਪੁੱਤਰ ਜਸਪਾਲ ਗੋਇਲ ਮਾਲਕ ਗੋਇਲ ਮੈਡੀਕਲ ਸਟੋਰ ਬੋਹਾ ਜੋ ਪੁਲਿਸ ਰਿਮਾਂਡ ਤੇ ਹੈ ਤੇ ਜਿਸਨੂੰ ਅੱਜ ਅਦਾਲਤ ਵਿੱਚ ਪੇਸ. ਕਰਨਾ ਹੈ, ਪਾਸੋਂ ਦੌਰਾਨੇ ਪੁੱਛਗਿੱਛ 5000 ਨਸ.ੀਲੀਆ ਗੋਲੀਆ ਮਾਰਕਾ ਕਲੋਵੀਡੋਲ ਦੀ ਹੋਰ ਬਰਾਮਦਗੀ ਕੀਤੀ ਗਈ ਹੈ| ਜਿਸਦਾ ਪੁਲਿਸ ਰਿਮਾਂਡ ਪੂਰਾ ਹੋਣ ਤੇ ਇਸਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ. ਕੀਤਾ ਜਾਵੇਗਾ|
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਇਸ ਮੁਕੱਦਮਾ ਵਿੱਚ 4 ਦੋਸ.ੀਆਂ ਨੂੰ ਗ੍ਰਿਫਤਾਰ ਕਰਕੇ ਕੁੱਲ 107100 ਨਸ.ੀਲੀਆ ਗੋਲੀਆ ਅਤੇ 1,70,000/^ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ| ਮੁਕੱਦਮਾ ਵਿੱਚ ਗ੍ਰਿਫਤਾਰ ਦੋਸ.ੀਆਂ ਦੇ ਅਗਲੇ ਤੇ ਪਿਛਲੇ ਲਿੰਕਾਂ ਦੀ ਪੜਤਾਲ ਜਾਰੀ ਹੈ|
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|

LEAVE A REPLY

Please enter your comment!
Please enter your name here