*ਨਸਿਆਂ ਦੀ ਆੜ ਚ’ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਤੰਗ ਪਰੇਸ਼ਾਨ ਕਰਨ ਤੋਂ ਕੀਤਾ ਜਾਵੇ ਗੁਰੇਜ਼ – ਗੋਇਲ*

0
908

08 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕiਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ , ਚੇਅਰਮੈਨ ਐਚ ਐਸ ਰਾਣੂ ਅਤੇ ਕੈਸ਼ੀਅਰ ਰਾਕੇਸ਼ ਕੁਮਾਰ ਮਹਿਤਾ ਅਤੇ ਪ੍ਰੈਸ ਸਕੱਤਰ ਚਮਕੌਰ ਸਿੰਘ ਲੁਧਿਆਣਾ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਮੁੱਚੇ ਔਰਤ ਵਰਗ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਔਰਤਾਂ ਵੱਲੋਂ ਸਮਾਜ ਵਿੱਚ ਪਾਏ ਅਹਿਮ ਯੋਗਦਾਨ ਦੇ ਪ੍ਤੀਕ ਵਜੋਂ ਪੂਰੇ ਸੰਸਾਰ ਵਿੱਚ ਵੱਖ ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸਮਾਜਿਕ ਨਾਬਰਾਬਰੀ ਆਰਥਿਕ ਅਤੇ ਸਮਾਜਿਕ ਸ਼ੋਸ਼ਣ ਖਿਲਾਫ਼ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਰਾਜਨੀਤਕ ਬਰਾਬਰਤਾ ਦੀ ਮੰਗ ਕੀਤੀ ਜਾਂਦੀ ਹੈ। ਪਰ ਅੱਜ ਵੀ ਸਮਾਜ ਵਿੱਚ ਔਰਤਾਂ ਨਾਲ ਛੇੜਛਾੜ ਬਲਾਤਕਾਰ ਭਰੂਣ ਹੱਤਿਆ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇੰਨ੍ਹਾਂ ਸਮਾਜਿਕ ਬੁਰਾਈਆਂ ਖਿਲਾਫ਼ ਸਮੁੱਚੇ ਔਰਤ ਵਰਗ ਨੂੰ ਜਥੇਬੰਦ ਹੋਣ ਦੀ ਜਰੂਰਤ ਹੈ। ਦੇਸ਼ ਅੰਦਰ ਕਾਰਪੋਰੇਟ ਨੀਤੀਆਂ ਨੂੰ ਮੋੜਾ ਦੇਣ
ਲਈ ਪੰਜਾਹ ਪ੍ਤੀਸ਼ਤ ਔਰਤ ਵਰਗ ਨੂੰ ਸੰਘਰਸ਼ ਵਿੱਚ ਯੋਗਦਾਨ ਪਾਏ ਬਿਨਾਂ ਜਿੱਤ ਅਸੰਭਵ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਦੇ ਵਿਧਾਇਕਾਂ ਦੇ ਘਰਾਂ ਅੱਗੇ ਇਕ ਰੋਜਾ ਧਰਨੇ ਦੇ ਪ੍ਰੋਗਰਾਮ ਦੀ ਡਟਵੀਂ ਹਮਾਇਤ ਕਰਦਿਆਂ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਪਿਰਤ ਅਨੁਸਾਰ ਇੰਨ੍ਹਾਂ ਧਰਨਿਆਂ ਵੱਧ ਤੋਂ ਵੱਧ ਗਿਣਤੀ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ। ਪੰਜਾਬ ਸਰਕਾਰ ਵੱਲੋਂ ਨਸਿਆ ਖਿਲਾਫ਼ ਯੁੱਧ ਦੇ ਐਲਾਨ ਦੀ ਹਮਾਇਤ ਅਤੇ ਸ਼ਲਾਘਾ ਕਰਦਿਆਂ ਕਿਹਾ ਕਿ ਜਥੇਬੰਦੀ ਸਰਕਾਰ ਦੇ ਨਸਿਆਂ ਖਿਲਾਫ਼ ਵਿੱਢੀ ਮੁਹਿੰਮ ਦਾ ਵੱਧ ਤੋਂ ਵੱਧ ਸਮਰਥਨ ਕਰਦੀ ਹੈ। ਐਸੋਸੀਏਸਨ ਵੱਲੋਂ ਨਸ਼ਿਆਂ ਅਤੇ ਭਰੂਣ ਹੱਤਿਆਂ ਵਰਗੀਆਂ ਸਮਾਜਿਕ ਲਾਹਨਤਾਂ ਖਿਲਾਫ ਸਮੇਂ ਸਮੇਂ ਨੁੱਕੜ ਮੀਟਿੰਗਾਂ ਅਤੇ ਸੈਮੀਨਾਰ ਕਰਕੇ ਜਾਗਰਤ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਨਸ਼ਾ ਵੇਚਣ ਅਤੇ ਭਰੂਣ ਹੱਤਿਆਂ ਕਰਨ ਵਾਲੇ ਦੀ ਕੋਈ ਮੱਦਦ ਨਹੀਂ ਕਰਦੀ ਅਤੇ ਨਾ ਹੀ ਮੈਂਬਰਸ਼ਿਪ ਦਿੱਤੀ ਜਾਂਦੀ ਹੈ। ਪਰ ਰਜਿਸਟਰੇਸ਼ਨ ਦੀ ਅਣਹੋਂਦ ਅਤੇ ਨਸ਼ਿਆਂ ਦੀ ਆੜ ਹੇਠ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੂਬਾ ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ, ਸੀਨੀਅਰ ਵਾਇਸ ਪ੍ਰਧਾਨ ਅਵਤਾਰ ਸਿੰਘ ਬਟਾਲਾ ਅਤੇ ਸੀ ਆਰ ਸ਼ੰਕਰ, ਵਾਇਸ ਪ੍ਰਧਾਨ ਅਰਜਿੰਦਰ ਸਿੰਘ ਕੋਹਾਲੀ, ਪੰਕਜ ਅੱਗਰਵਾਲ, ਬਲਵੀਰ ਸਿੰਘ , ਤਾਰਾ ਚੰਦ ਭਾਵਾ, ਸੱਤ ਪਾਲ ਰਿਸ਼ੀ, ਗੁਰਦੀਪ ਸਿੰਘ ਘੁੱਦਾ, ਜਗਤਾਰ ਸਿੰਘ ਫੂਲ, ਮਨਜੀਤ ਸਿੰਘ, ਜੱਗਾ ਸਿੰਘ ਮੌੜ, ਰਣਜੀਤ ਸਿੰਘ ਸੋਹੀ, ਗੁਲਜੀਤ ਸਿੰਘ ਰਾਏਕੋਟ , ਸਤਵੀਰ ਸਿੰਘ ਮਿਰਜੇ ਕੇ ,ਸੁਖਚੈਨ ਸਿੰਘ ਬੋਪਾਰਾਏ ਮੁਖਤਿਆਰ ਸਿੰਘ ਚੇਤਨਪੁਰਾ, ਆਨੰਦ ਵਾਲੀਆ , ਦਿਲਦਾਰ ਸਿਘ ਚਾਹਲ, ਜਸਵਿੰਦਰ ਭੋਗਲ , ਪਲਜਿੰਦਰ ਸਿੰਘ ਮੁਹਾਲੀ, ਬਲਵੀਰ ਸਿੰਘ ਮੋਹਾਲੀ, ਸੁਖਪਾਲ ਸਿੰਘ ਮੋਗਾ, ਕੇਸਰ ਖਾਨ ਮਹਿਲ ਕਲਾ, ਅਵਤਾਰ ਸਿੰਘ ਸੰਗਰੂਰ , ਰਾਕੇਸ਼ ਕੁਮਾਰ ਹੁਸ਼ਿਆਰਪੁਰ, ਧਰਮ ਪਾਲ , ਰਘਵੀਰ ਚੰਦ ਸ਼ਰਮਾ, ਗੁਰਦੀਪ ਸਿੰਘ ਕਲਸੀਆਂ, ਕਸ਼ਮੀਰ ਸਿੰਘ ਢਿੱਲੋਂ , ਟੋਨੀ ਸ਼ਰਮਾ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here