ਨਸ਼ੇ ਤੇ ਨਫਰਤ ਖਿਲਾਫ ਡਟੀ ਯੂਥ ਕਾਂਗਰਸ

0
3

ਚੰਡੀਗੜ੍ਹ (ਸਾਰਾ ਯਹਾ): ਚੋਣਾਂ ਤੋਂ ਪਹਿਲਾਂ ਯੂਥ ਕਾਂਗਰਸ 9 ਅਗਸਤ ਤੋਂ ਜਲੰਧਰ ਤੋਂ ਕੌਮੀ ਪੱਧਰ ਦੀ ਮੁਹਿੰਮ ਸ਼ੁਰੂ ਕਰੇਗੀ। ਇਸ ਵਿੱਚ ਨੌਜਵਾਨ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖਣਗੇ।

ਨੌਜਵਾਨਾਂ ਦੇ ਇਨ੍ਹਾਂ ਨੁਕਤਿਆਂ ਨੂੰ ਕਾਂਗਰਸ ਆਪਣੇ ਮੈਨੀਫੈਸਟੋ ਵਿੱਚ ਵੀ ਸ਼ਾਮਲ ਕਰੇਗੀ। ਪੰਜਾਬ ਤੋਂ ਬਾਅਦ ਇਹ ਮੁਹਿੰਮ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਵੀ ਚਲਾਈ ਜਾਵੇਗੀ। ਮੁਹਿੰਮ ਦੌਰਾਨ ਕਾਂਗਰਸ ਦੇ ਯੂਥ ਲੀਡਰ ਨੌਜਵਾਨਾਂ ਦੇ ਵਿਚਾਰ ਸੁਣਨਗੇ। ਇਸ ਮੀਟਿੰਗ ਵਿੱਚ ਨਸ਼ਾ ਤੇ ਨਫਰਤ ਦੇ ਮੁੱਦੇ ’ਤੇ ਵਿਚਾਰ ਕੀਤੀ ਗਈ। ਆਗੂਆਂ ਕਿਹਾ ਕਿ ਨੌਜਵਾਨ ਵਰਗ ਹੁਣ ਬਦਲਾਅ ਵਾਲੇ ਪਾਸੇ ਤੁਰ ਪਿਆ ਹੈ।

ਮੁਲਕ ਵਿੱਚ ਨੌਜਵਾਨ ਸਭ ਤੋਂ ਵੱਡੀ ਗਿਣਤੀ ਵਿੱਚ ਹਨ ਤੇ ਸੋਸ਼ਲ ਮੀਡੀਆ ਵੀ ਯੂਥ ਹੀ ਸਭ ਤੋਂ ਜ਼ਿਆਦਾ ਇਸਤੇਮਾਲ ਕਰ ਰਿਹਾ ਹੈ। ਇਸ ਲਈ ਕਿਹਾ ਜਾ ਰਿਹਾ ਹੈ ਕਿ 2019 ਦੀਆਂ ਆਮ ਚੋਣਾਂ ਸੋਸ਼ਲ ਮੀਡੀਆ ਰਾਹੀਂ ਲੜੀਆਂ ਜਾਣਗੀਆਂ।


EDITED BY : SARA YAHA | | Last Updated : 6:20 pm 6  August  2018

LEAVE A REPLY

Please enter your comment!
Please enter your name here