ਨਵ-ਨਿਯੁਕਤ ਟਰੈਫ਼ਿਕ ਇੰਚਾਰਜ ਵੱਲੋਂ ਸੁਚਾਰੂ ਆਵਾਜਾਈ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ

0
6

ਮਾਨਸਾ, 28 ਅਗਸਤ (ਬਲਜੀਤ ਸ਼ਰਮਾ) : ਟਰੈਫਿਕ ਪੁਲਿਸ ਮਾਨਸਾ ਦੇ ਨਵ-ਨਿਯੁਕਤ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਬਰਾੜ ਨੇ ਮਾਨਸਾ ਨਿਵਾਸੀਆਂ ਨੂੰ ਸੂਚਾਰੂ ਟਰੈਫਿਕ ਵਿਵਸਥਾ ਲਈ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।
ਬਰਾੜ ਨੇ ਇਹ ਗੱਲ ਸ਼ਹਿਰ ਦੇ ਕੁਝ ਵਸਨੀਕਾਂ ਅਤੇ ਨੌਜਵਾਨ, ਬੱਚਿਆਂ ਦੇ ਮਾਪਿਆਂ ਨੂੰ ਇਕ ਗੈਰ ਰਸਮੀ ਮੁਲਾਕਾਤ ਦੌਰਾਨ ਆਖੀ। ਉਨ੍ਹਾਂ ਇਹ ਦਾਅਵਾ ਕੀਤਾ ਕਿ ਜੇਕਰ ਲੋਕਾਂ ਦਾ ਪੂਰਨ ਸਹਿਯੋਗ ਮਿਲਦਾ ਹੈ ਤਾਂ ਟਰੈਫਿਕ ਸਬੰਧੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਸ਼ਹਿਰੀਆਂ ਨੂੰ ਟਰੈਫਿਕ ਪੁਲਿਸ ਦੀ ਕਾਰਗੁਜ਼ਾਰੀ ਵਿਚ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਵਹੀਕਲ ਚਲਾਉਣ ਸਮੇਂ ਆਪਣੇ ਕਾਗਜ਼ਾਤ ਪੂਰੇ ਰੱਖਣ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਪ੍ਰੈਸ਼ਰ ਹਾਰਨ, ਗਲਤ ਪਾਰਕਿੰਗ, ਅਤੇ ਵਹੀਕਲ ਚਲਾਉਣ ਸਮੇਂ ਮੋਬਾਈਲ ਦੀ ਵਰਤੋ ਬਿਲਕੁਲ ਨਾ ਕਰਨ ਕਿਉਂਕਿ ਇਸ ਤਰਾਂ ਕਰਨ ਨਾਲ ਸਾਡੀ ਦ੍ਰਿਸ਼ਟੀ ਟਨਲ ਵਿਜ਼ਨ ਭਾਵ ਇਕ ਥਾਂ ਤੇ ਹੀ ਕੇਂਦਰਿਤ ਹੋ ਜਾਂਦੀ ਹੈ। ਇਸ ਤਰਾਂ ਕਰਨ ਨਾਲ ਗੱਡੀ ਜਾਂ ਮੋਟਰਸਾਇਕਲ ਚਲਾਉਣ ਵਾਲੇ ਨੂੰ ਆਲੇ ਦੁਆਲੇ ਅਤੇ ਪਿੱਛੋਂ ਆਉਣ ਵਾਲੇ ਵਹੀਕਲ ਦਾ ਬਿਲਕੁਲ ਵੀ ਧਿਆਨ ਨਹੀਂ ਰਹਿੰਦਾ। ਉਨ੍ਹਾਂ ਨਾਲ ਹੀ ਇਹ ਗੱਲ ਵੀ ਆਖੀ ਕਿ ਟਰੈਫਿਕ ਨਿਯਮ ਤੋੜਨ ਵਾਲਿਆਂ, ਖਾਸ ਤੌਰ ਤੇ 18 ਸਾਲ ਤੋਂ ਘੱਟ ਉਮਰ ਦੇ ਉਹ ਬੱਚੇ ਬੱਚੀਆਂ ਜੋ ਕਿ ਨਾ ਕੇਵਲ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਂਦੇ ਹਨ ਬਲਕਿ ਦੂਜਿਆ ਦੀ ਕੀਮਤੀ ਜਾਨ ਲਈ ਵੀ ਖਤਰਾ ਬਣਦੇ ਹਨ, ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
   ਬਲਜੀਤ ਸਿੰਘ ਬਰਾੜ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾ ਲਾਇਸੰਸ ਵਾਲੇ ਬੱਚਿਆਂ ਨੂੰ ਸਕੂਲ ਆਦਿ ਜਾਣ ਵੇਲੇ ਵਹੀਕਲ ਦੇਣ ਤੋਂ ਸਖ਼ਤੀ ਨਾਲ ਗੁਰੇਜ਼ ਕੀਤਾ ਜਾਵੇ ਤਾਂ ਜੋ ਕਿਸੇ ਅਣਸੁਖਾਵੇਂ ਹਾਦਸੇ ਤੋਂ ਬਚਾਅ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਵਿਚ, ਖਾਸ ਤੌਰ ਤੇ ਪੰਜਾਬ ਵਿਚ ਸੜਕ ਹਾਦਸਿਆਂ ਵਿਚ ਜਾਨ ਗਵਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਵਧੇਰੇ ਹੈ।
ਉਨ੍ਹਾਂ ਜਿਲ੍ਹਾ ਟਰੈਫ਼ਿਕ ਪੁਲਿਸ ਦੇ ਸਾਰੇ ਕਰਮਚਾਰੀਆਂ ਨੂੰ ਇਕ ਮੀਟਿੰਗ ਕਰਕੇ ਇਸ ਸਬੰਧੀ ਵਿਸ਼ੇਸ਼ ਹਦਾਇਤਾਂ ਕੀਤੀਆਂ ਤਾਂ ਜੋ ਟਰੈਫ਼ਿਕ ਸਬੰਧੀ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ।


EDITED BY : SARA YAHA | | Last Updated :7:00 pm 28 august 2018

LEAVE A REPLY

Please enter your comment!
Please enter your name here