ਨਰਮੇ ਦੇ ਰੇਟਾ ਵਿੱਚ ਭਾਰੀ ਵਾਧਾ,ਕਿਸਾਨਾ ਨੂੰ ਨਹੀ ਹੋ ਰਿਹਾ ਕੋਈ ਫਾਇਦਾ

0
24

ਮਾਨਸਾ ,6 ਅਪ੍ਰੈਲ (ਬੀ.ਪੀ.ਅੈਸ.):ਪਿਛਲੇ ੧੫ ਦਿਨਾ ਵਿੱਚ ਨਰਮੇ ਦੀ ਰੇਟ ਵਿੱਚ ਭਾਰੀ
ਵਾਧਾ ਹੋ ਗਿਆ ਹੈ ਜਿਸ ਕਾਰਨ ਜਿਥੇ ਵਿਉਪਾਰੀ ਵਰਗ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ
ਕਿਸਾਨ ਮਾਯੂਸ ਹਨ। ਜਦ ਕਿਸਾਨਾਂ ਕੋਲ ਨਰਮਾ ਪਿਆ ਸੀ ਤਾਂ ਨਰਮੇ ਦਾ ਭਾਅ ੫ ਹਜ਼ਾਰ ਰੁਪਏ
ਦੇ ਕਰੀਬ ਰਿਹਾ ਪਰੰਤੂ ੧੫ ਦਿਨ ਦੇ ਅੰਦਰ-ਅੰਦਰ ਨਰਮੇ ਦੇ ਭਾਅ ਵਿੱਚ ਕਾਫੀ ਤੇਜੀ ਆ ਗਈ
ਹੈ ਜੋ ਨਰਮਾ ਮੰਡੀਆ ਵਿੱਚ ੫ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਸੀ ਉਹ ਹੁਣ ੬੨
ਸੋ ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ ੧੫ ਦਿਨ ਦੇ ਅੰਦਰ-ਅੰਦਰ ਨਰਮੇ ਦੇ ਰੇਟ ਵਿੱਚ
੧੨ ਸੋ ਰੁਪਏ ਪ੍ਰਤੀ ਕੁਇੰਟਲ ਵਾਧਾ ਹੋ ਗਿਆ ਹੈ। ੯੫ ਪ੍ਰਤੀਸ਼ਤ ਕਿਸਾਨ ਆਪਣੀ ਨਰਮੇ ਦੀ
ਫਸਲ ਤਕਰੀਬਨ ਵੇਚ ਚੁੱਕੇ ਹਨ ਅਤੇ ਨਰਮਾ ਸਿਰਫ ਵਪਾਰੀ ਵਰਗ ਜਾਂ ਵੱਡੇ ਕਿਸਾਨਾਂ ਕੋਲ
ਹੈ ਜਿਸ ਕਾਰਨ ਇਸ ਤੇਜੀ ਦਾ ਲਾਭ ਆਮ ਕਿਸਾਨਾਂ ਨੂੰ ਨਹੀ ਮਿਲਿਆ ਜਿਸ ਕਾਰਨ ਛੋਟੇ
ਕਿਸਾਨ ਮਾਯੂਸ ਹਨ।
ਕੀ ਕਹਿਣਾ ਕਿਸਾਨ ਨੇਤਾ ਦਾ:-ਇਸ ਸੰਬੰਧ ਵਿੱਚ ਕਿਸਾਨ ਨੇਤਾ ਲਾਲ ਸਿੰਘ ਸਰਦੂਲਗੜ੍ਹ ਨੇ
ਕਿਹਾ ਕਿ ਇਸ ਸਮੇ ਨਰਮੇ ਦੇ ਰੇਟਾਂ ਵਿੱਚ ਵਾਧੇ ਨਾਲ ਆਮ ਕਿਸਾਨਾਂ ਨੂੰ ਕੋਈ ਲਾਭ ਨਹੀ
ਕਿਉ ਕਿ ਜਿਆਦਾਤਰ ਕਿਸਾਨਾਂ ਨੇ ਆਪਣੀ ਨਰਮੇ ਦੀ ਫਸਲ ਵੇਚ ਚੁੱਕੇ ਹਨ। ਹੁਣ ਨਰਮਾ ਸਿਰਫ
ਵੱਡੇ ਕਿਸਾਨਾਂ,ਵਪਾਰੀ ਵਰਗ ਅਤੇ ਕਾਟਨ ਫੈਕਟਰੀਆਂ ਦੇ ਕੋਲ ਹੀ ਹੈ ਜਿਸ ਕਾਰਨ ਨਰਮੇ ਦੀ
ਤੇਜੀ ਦਾ ਲਾਭ ਵਪਾਰੀ ਵਰਗ ਅਤੇ ਕਾਟਨ ਫੈਕਟਰੀ ਮਾਲਕਾਂ ਨੂੰ ਹੀ ਹੋਵੇਗਾ। ਉਨਾਂ ਨੇ
ਕਿਹਾ ਕਿ ਸਰਕਾਰਾਂ ਸ਼ੀਜਨ ਦੇ ਅੰਤ ਵਿੱਚ ਨਰਮੇ ਦੇ ਰੇਟਾਂ ਵਿੱਚ ਵਾਧਾਂ ਕਰਕੇ ਵੱਡੇ
ਲੋਕਾਂ ਨੂੰ ਫਾਇਦਾ ਪਹੁੰਚਾਂਦੀਆ ਹਨ। ਜਿਸ ਕਾਰਨ ਗਰੀਬ ਅਤੇ ਆਮ ਕਿਸਾਨ ਆਪਣੀਆ ਲੋੜਾ
ਪੂਰੀਆ ਕਰਨ ਲਈ ਆਪਣੀ ਫਸਲ ਪਹਿਲਾਂ ਹੀ ਵੇਚ ਦਿੰਦਾ ਹੈ ਜਿਸ ਕਾਰਨ ਉਨਾਂ ਨੂੰ ਤੇਜੀ ਦਾ
ਕੋਈ ਲਾਭ ਨਹੀ ਹੁੰਦਾ। ਉਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਨੀਤੀਆਂ ਬਣਾਉਣੀਆ ਚਾਹੀਦੀਆ
ਹਨ ਜਿਸ ਨਾਲ ਗਰੀਬ ਅਤੇ ਆਮ ਕਿਸਾਨਾਂ ਨੂੰ ਵੀ ਫਾਇਦਾ ਪਹੁੰਚੇ।
ਕੀ ਕਹਿਣਾ ਮਾਰਕੀਟ ਕਮੇਟੀ ਸਕੱਤਰ ਦਾ:-ਜਦ ਇਸ ਸੰਬਧ ਵਿੱਚ ਮਾਰਕੀਟ ਕਮੇਟੀ ਦੇ ਸਕੱਤਰ
ਜਗਤਾਰ ਸਿੰਘ ਫੱਗੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਨੇ ਕਿਹਾ ਕਿ ਪਹਿਲਾ ਨਰਮੇ ਦੀ
ਮੰਡੀ ਵਿੱਚ ਆਮਦ ੩ ਹਜਾਰ ਤੋ ੪ ਹਜਾਰ ਕੁਇੰਟਲ ਦੀ ਸੀ ਅਤੇ ਹੁਣ ਮੰਡੀ ਵਿੱਚ ਨਰਮੇ ਦੀ
ਆਮਦ ਸਿਰਫ ੫ ਸੋ ਤੋ ੬ ਸੋ ਕੁਇੰਟਲ ਹੈ ਉਨ੍ਹਾ ਨੇ ਦੱਸਿਆ ਕਿ ਇਸ ਵਾਰ ਮੰਡੀ ਵਿੱਚ
ਨਰਮਾ ਦੀ ਆਮਦ ਹੁਣ ਤੱਕ ੨ ਲ਼ੱਖ ੪੯ ਹਜਾਰ ੭੫੪ ਕੁਇੰਟਲ ਹੋ ਚੁੱਕੀ ਹੈ।ਉਨ੍ਹਾ ਨੇ
ਦੱਸਿਆ ਕਿ ੮੧ ਹਜਾਰ ੧੦੧ ਕੁਇੰਟਲ ਨਰਮਾ ਸਰਕਾਰੀ ਰੇਟ ਤੋ ਘੱਟ ਵਿੱਕਿਆ ਜਦ ਕਿ ੧ ਲੱਖ
੬੮ ਹਜਾਰ ੬੫੩ ਕੁਇੰਟਲ ਨਰਮਾ ੫੩ ਸੋ ਰੁਪਏ ਤੋ ਲੈਕੇ ੬੨ ਸੋ ਰੁਪਏ ਪ੍ਰਤੀ ਕੁਇੰਟਲ
ਵਿੱਕਿਆ ਹੈ।
ਕੈਪਸ਼ਨ:-(੧) ਮੰਡੀ ਵਿੱਚ ਵਿੱਕਣ ਲਈ ਆਇਆ ਨਰਮਾ (੨)ਕਿਸਾਨ ਨੇਤਾ ਲਾਲ ਚੰਦ ਅਤੇ ਸਕੱਤਰ
ਮਾਰਕੀਟ ਕਮੇਟੀ ਜਗਤਾਰ ਸਿੰਘ ਦੀ ਫਾਇਲ ਫੋਟੋ

LEAVE A REPLY

Please enter your comment!
Please enter your name here