ਨਤੀਜਿਆਂ ਤੋਂ ਪਹਿਲਾਂ ਰਾਹੁਲ ਦੀ ਵਰਕਰਾਂ ਲਈ ਚੇਤਾਵਨੀ!

0
18

ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਆਪਣੀ ਪਾਰਟੀ ਦੇ ਕਾਰਕੁਨਾਂ ਨੂੰ ਚੌਕਸ ਕੀਤਾ ਹੈ। ਰਾਹੁਲ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅਗਲੇ 24 ਘੰਟੇ ਮਹੱਤਵਪੂਰਨ ਹਨ। ਸਾਵਧਾਨ ਰਹੋ ਤੇ ਚੌਕਸ ਰਹੋ। ਗਾਂਧੀ ਨੇ ਇਹ ਵੀ ਲਿਖਿਆ ਹੈ ਕਿ ਐਗ਼ਜ਼ਿਟ ਪੋਲ ਦੇ ਕੂੜ ਪ੍ਰਚਾਰ ਤੋਂ ਨਿਰਾਸ਼ ਨਾ ਹੋਵੋ, ਆਪਣੇ ਆਪ ਤੇ ਕਾਂਗਰਸ ਪਾਰਟੀ ‘ਤੇ ਵਿਸ਼ਵਾਸ ਰੱਖੋ, ਮਿਹਨਤ ਬੇਕਾਰ ਨਹੀਂ ਜਾਵੇਗੀ।

ਲੋਕ ਸਭਾ ਚੋਣਾਂ ਦੇ 10 ਵਿੱਚੋਂ ਨੌਂ ਐਗ਼ਜ਼ਿਟ ਪੋਲ ਵਿੱਚ ਐਨਡੀਏ ਨੂੰ ਬਹੁਮਤ ਦੇ ਅੰਦਾਜ਼ੇ ਮਗਰੋਂ ਵਿਰੋਧੀ ਦਲ ਲਗਾਤਾਰ ਈਵੀਐਮ ‘ਤੇ ਸਵਾਲ ਚੁੱਕ ਰਹੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਬਸਪਾ ਸਮੇਤ 22 ਵਿਰੋਧੀ ਦਲਾਂ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਸੀ। ਵਿਰੋਧੀ ਧਿਰਾਂ ਨੇ ਮੰਗ ਕੀਤੀ ਸੀ ਕਿ ਵੀਵੀਪੈਟ ਦੀਆਂ ਪਰਚੀਆਂ ਦਾ ਮਿਲਾਣ ਵੋਟਾਂ ਦੀ ਗਿਣਤੀ ਸ਼ੁਰੂ ਕਰਨ ਤੋਂ ਪਹਿਲਾਂ ਕੀਤਾ ਜਾਵੇ, ਨਾ ਕਿ ਬਾਅਦ ਵਿੱਚ।

Rahul Gandhi@RahulGandhi

कांग्रेस पार्टी के प्रिय कार्यकर्ताओं ,

अगले 24 घंटे महत्वपूर्ण हैं। सतर्क और चौकन्ना रहें। डरे नहीं। आप सत्य के लिए लड़ रहे हैं । फर्जी एग्जिट पोल के दुष्प्रचार से निराश न हो। खुद पर और कांग्रेस पार्टी पर विश्वास रखें, आपकी मेहनत बेकार नहीं जाएगी।

जय हिन्द।

राहुल गांधी48.3K1:21 PM – May 22, 2019Twitter Ads info and privacy22.7K people are talking about this

ਕਾਂਗਰਸ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਖੇਤਰ ਦੇ ਚੋਣਵੇਂ ਪੰਜ ਪੋਲਿੰਗ ਸਟੇਸ਼ਨਾਂ ਦੀਆਂ ਵੀਵੀਪੈਟ ਮਸ਼ੀਨਾਂ ਤੇ ਈਵੀਐਮ ਦਰਮਿਆਨ ਵੋਟਾਂ ਦੀ ਗਿਣਤੀ ਦਾ ਫਰਕ ਆਉਂਦਾ ਹੈ ਤਾਂ ਸਾਰੇ ਪੋਲਿੰਗ ਸਟੇਸ਼ਨਾਂ ‘ਤੇ 100% ਵੀਵੀਪੈਟ ਪਰਚੀਆਂ ਮੇਲੀਆਂ ਜਾਣ।

ਉੱਧਰ, ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੀ ਇਹ ਮੰਗ ਖਾਰਜ ਕਰ ਦਿੱਤੀ। ਕਮਿਸ਼ਨ ਨੇ ਕਿਹਾ ਕਿ ਈਵੀਐਮ ਸੁਰੱਖਿਆ ਹਨ ਅਤੇ ਗਿਣਤੀ ਪੂਰੀ ਹੋਣ ਤਕ ਸੀਸੀਟੀਵੀ ਨਿਗਰਾਨੀ ਰਹੇਗੀ। ਕਮਿਸ਼ਨ ਨੇ ਵਿਰੋਧੀ ਧਿਰਾਂ ਦੇ ਇਸ ਤਰਕ ਨੂੰ ਵੀ ਖਾਰਜ ਕਰ ਦਿੱਤਾ ਕਿ ਅਸਲੀ ਮਸ਼ੀਨਾਂ ਨੂੰ ਬਦਲਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here