*ਧੋਖਧੜੀ ਨੂੰ ਲੈਕੇ ਦੋ ’ਤੇ ਮਾਮਲਾ ਦਰਜ*

0
2

ਮਾਨਸਾ, 20 ਫਰਵਰੀ (ਸਾਰਾ ਯਹਾਂ) : ਸ਼ੋਲਰ ਕੰਪਨੀ ਵਿੱਚ ਕੰਮ ਕਰਦੇ ਇੱਕ ਵਿਅਕਤੀ ਦੇ ਜਾਅਲੀ ਦਸਤਾਖ਼ਤ ਕਰਕੇ ਕੰਪਨੀ ਵੱਲ ਬਕਾਇਆ ਖੜ੍ਹੇ 70887 ਰੁਪਏ ਕਢਵਾ ਲੈਣ ਨੂੰ ਥਾਣਾ ਝੁਨੀਰ ਦੀ ਪੁਲੀਸ ਨੇ ਸ਼ਿਮਲਾ ਦੀ ਇੱਕ ਸ਼ੋਲਰ ਕੰਪਨੀ ਅਤੇ ਦੋ ਅਣਪਛਾਤੇ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਿੰਨ੍ਹਾਂ ਦੀ ਹਾਲੇ ਗਿ੍ਰਫ਼ਤਾਰੀ ਨਹੀਂ ਹੋਈ ਹੈ।
ਪੀੜਤ ਬਲਵਿੰਦਰ ਰਾਮ ਵਾਸੀ ਪਿੰਡ ਸਾਹਨੇਵਾਲੀ ਨੇ ਪੁਲੀਸ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਐਕਮੇ ਕਲੀਨਟੈੱਕ ਸਲਾਉਸ਼ਨਜ਼ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਕੰਮ ਕਰਦਾ ਸੀ, ਜਿਸ ਵੱਲ ਬਲਵਿੰਦਰ ਰਾਮ ਦੇ ਪੈਸੇ ਬਾਕੀ ਖੜ੍ਹੇ ਸਨ। ਜਦੋਂ ਉਸਨੇ ਇਹ ਪੈਸੇ ਕੰਪਨੀ ਤੋਂ ਲੈਣੇ ਚਾਹੇ ਤਾਂ ਕੰਪਨੀ ਦੇ ਦੋ ਅਧਿਕਾਰੀਆਂ ਨੇ ਫਰਜ਼ੀ ਦਸਤਾਖ਼ਤ ਕਰਕੇ ਉਸਦੇ 70887 ਰੁਪਏ ਕਢਵਾ ਲਏ। ਉਸ ਨੇ ਪੁਲੀਸ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਅਤੇ ਪੜਤਾਲ ਤੋਂ ਬਾਅਦ ਸ਼ਿਮਲਾ ਦੀ ਉਕਤ ਕੰਪਨੀ ਅਤੇ ਉਸਦੇ ਦੋ ਅਣਪਛਾਤੇ ਅਧਿਕਾਰੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here