

ਹਰੇ ਰਾਮਾ ਹਰੇ ਕਿ੍ਸ਼ਨਾ ਸੁਸਾਇਟੀ ਮਾਨਸਾ ਵਲੋਂ ਹਰ ਸਾਲ ਸੀ੍ ਮਾਤਾ ਮੰਦਰ ਮਾਇਸਰ ਖਾਨਾ ਵਿਖੇ ਸਲਾਨਾਂ ਸਮਾਗਮ ਮੌਕੇ ਮਾਤਾ ਦੇ ਦਰਸ਼ਨਾਂ ਲਈ ਪੰਜਾਬ ਅਤੇ ਦੂਸਰੇ ਰਾਜਾਂ ਤੋਂ ਆਏ ਸ਼ਰਧਾਲੂਆਂ ਲਈ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ। ਭੰਡਾਰੇ ਤੋਂ ਕਈ ਦਿਨ ਪਹਿਲਾਂ ਮਾਨਸਾ ਸ਼ਹਿਰ ਦੀ ਮੰਦਰ ਵਾਲੀ ਗਲੀ ਵਿਖੇ ਸਥਿਤ ਸੁਸਾਇਟੀ ਦੇ ਦਫਤਰ ਵਿਖੇ ਹਰ ਰੋਜ ਸ਼ਾਮ ਦੇ 7:30 ਵਜੇ ਮਾਤਾ ਦੁਰਗਾ ਦੀ ਆਰਤੀ ਮਹੰਤ ਪੁਨੀਤ ਸ਼ਰਮਾਂ ਜੀ ਪੂਰੀ ਧਾਰਮਿਕ ਵਿਧੀ ਅਨੁਸਾਰ ਪੂਜਾ ਅਰਚਣਾ ਕਰਵਾ ਕੇ ਕੀਤੀ ਜਾਂਦੀ ਹੈ ਅਤੇ ਇਸ ਆਰਤੀ ਸਮੇਂ ਸ਼ਹਿਰ ਦੇ ਕਿਸੇ ਪਤਵੰਤੇ ਸੱਜਣ ਜਾਂ ਸ਼ਹਿਰ ਦੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਖਾਸ ਤੋਰ ਤੇ ਬੁਲਾਇਆ ਜਾਂਦਾ ਹੈ। ਇਹ ਜਾਣਕਾਰੀ ਦਿੰਦੇ ਹੋਏ ਮੈਂਬਰ ਮਨਮੋਹਿਤ ਗੋਇਲ ਨੇ ਦੱਸਿਆ ਕਿ ਅੱਜ ਦੀ ਪੂਜਾ ਅਤੇ ਆਰਤੀ ਮਾਨਸਾ ਸਾਇਕਲ ਗਰੁੱਪ (ਰਜਿ:),ਮਾਨਸਾ ਦੇ ਮੈਂਬਰਾਂ ਵਲੋਂ ਪੂਰੀ ਸ਼ਰਧਾ ਅਤੇ ਧਾਰਮਿਕ ਰੀਤ ਅਨੁਸਾਰ ਕਰਵਾਈ ਗਈ। ਲੋਕਾਂ ਨੂੰ ਸਿਹਤ ਪ੍ਤੀ ਜਾਗਰੁਕ ਕਰਨ ਲਈ ਸਾਇਕਲ ਦੀ ਚੇਟਕ ਲਗਾਉਣ ਵਾਲੇ ਗਰੁੱਪ ਦੇ ਮੈਂਬਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਕਿਹਾ ਕਿ ਇਸ ਸੁਸਾਇਟੀ ਦੇ ਸਾਰੇ ਮੈਂਬਰ ਬਹੁਤ ਛੋਟੀ ਉਮਰ ਦੇ ਹਨ ਆਮਤੋਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਇਸ ਉਮਰ ਦੇ ਨੋਜਵਾਨ ਅੱਜ ਦੇ ਵੈਸਟਰਨ ਕਲਚਰ ਨੂੰ ਅਪਣਾਉਂਦੇ ਹੋਏ ਅਪਣੀ ਸੰਸਕਿ੍ਤੀ ਭੁੱਲ ਰਹੇ ਹਨ ਪਰ ਇਹਨਾਂ ਮੈਂਬਰਾਂ ਵਲੋਂ ਜਿਸ ਤਰਾਂ ਨਾਲ ਕਈ ਸਾਲਾਂ ਤੋਂ ਇੰਨਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਸਲਾਘਾਯੋਗ ਹੈ।ਇਸ ਮੌਕੇ ਬਲਜੀਤ ਕੜਵਲ,ਬਲਵੀਰ ਅਗਰੋਈਆ,ਨਰਿੰਦਰ ਗੁਪਤਾ,ਡਾ:ਵਰੁਣ ਮਿੱਤਲ,ਡਾ:ਪਵਨ ਕੁਮਾਰ,ਸੋਹਣ ਲਾਲ,ਪ੍ਮੋਦ ਬਾਗਲਾ,ਰਵੀ ਕੁਮਾਰ ਸਮੇਤ ਮੈਂਬਰ ਹਾਜਰ ਸਨ।























