*ਧਰਮ ਪੁੱਛ ਕੇ ਗੋਲੀ ਮਾਰਕੇ ਮਾਰ ਦੇਣਾ ਨਫਰਤ ਵਾਲੀ ਘਟਨਾ, ਹਿੰਦੂ ਸੰਗਠਨਾਂ ਚ ਭਾਰੀ ਰੋਸ,ਸਰਕਾਰਾਂ ਤੋਂ ਦਹਿਸ਼ਤਗਰਦਾ ਨੂੰ ਸ਼ਖਤੀ ਨਾਲ ਨਜਿੱਠਣ ਦੀ ਮੰਗ*

0
196

23 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਧਰਮ ਪੁੱਛਕੇ ਘੁੰਮਣ ਫਿਰਨ ਲਈ ਗਏ ਬੇਗੁਨਾਹ ਲੋਕਾਂ ਤੇ ਗੋਲੀਆਂ ਵਰਾਂ ਕੇ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ ਹੈ। ਇਹ ਹਮਲਾ ਕਹਿਰਾਨਾ ਤੇ ਦੇਸ਼ ਲਈ ਨਾ ਭੁੱਲ ਸਕਣ ਵਾਲਾ ਘਟੀਆ ਹਰਕਤ ਵਾਲਾ ਹੈ। ਜੰਮੂ-ਕਸ਼ਮੀਰ ਦੀ ਘਾਟੀ ਵਿੱਚ ਸੈਲਾਨੀਆਂ ਨੂੰ ਜਖਮੀ ਕਰਕੇ, ਕਈ ਸੈਲਾਨੀਆਂ ਦਾ ਕਤਲ ਕਰਕੇ ਹੋਰਾਂ ਨੂੰ ਜਖਮੀ ਕਰਨ ਦੀ ਹਿਰਦੇਬੇਦਕ ਵਾਰਦਾਤ ਦੀ ਨਿੰਦਿਆ ਕੀਤੀ ਹੈ। ਇਸ ਨੂੰ ਲੈ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸ਼ਮੀਰ, ਛਾਬੜਾ ਜਰਨਲ ਸੈਕਟਰੀ ਰਮੇਸ਼ ਟੋਨੀ,ਉਪ ਪ੍ਰਧਾਨ ਰਾਜੇਸ਼ ਪੰਧੇਰ, ਖ਼ਜ਼ਾਨਚੀ ਰਾਕੇਸ਼ ਕੁਮਾਰ,ਜਾਇੰਟ ਸੱਕਤਰ ਬਿੱਟੂ ਰਾਕੇਸ਼, ਸਾਬਕਾ ਪ੍ਰਧਾਨ ਸਨਾਤਨ ਧਰਮ ਸਭਾ ਵਿਨੋਦ ਕੁਮਾਰ ਭੱਮਾ,ਹਰੀ ਰਾਮ ਡਿੰਪਾ, ਬਿੰਦਰ ਪਾਲ,, ਰਾਜ ਕੁਮਾਰ, ਸਤਿਗੁਰੂ ਸੇਵਾ ਸੰਮਤੀ ਦੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ, ਸ਼੍ਰੀ ਸਨਾਤਨ ਧਰਮ ਪ੍ਰਚਾਰ ਸੇਵਾ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ,ਕਮਲ ਸ਼ਰਮਾ, ਬ੍ਰਾਹਮਣ ਸਭਾ ਦੇ ਪ੍ਰਧਾਨ ਪ੍ਰਿਤਪਾਲ ਮੋਂਟੀ, ਰਿੰਕੂ ਸ਼ਰਮਾ ਹਰਵਿੰਦਰ ਭਾਰਦਵਾਜ, ਜਾਗਰਨ ਮੰਚ ਦੇ ਪ੍ਰਧਾਨ ਬਲਜੀਤ ਸ਼ਰਮਾ ਅਗਰਵਾਲ ਸਭਾ ਪੰਜਾਬ ਦੇ ਵਾਈਸ ਪ੍ਰਧਾਨ ਅਸ਼ੋਕ ਗਰਗ, ਮਾਨਸਾ ਅਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ , ਗਾਊਸ਼ਾਲਾ ਦੇ ਪ੍ਰਧਾਨ ਮੋਨੂੰ ਦਾਨੇਵਾਲੀਆ, ਦਰਸ਼ਨ ਕੁਮਾਰ, ਵਿਸ਼ਾਲ ਜੈਨ ਗੋਲਡੀ,ਐਸ ਐਸ ਜੈਨ ਸਭਾ ਮਾਨਸਾ ਦੇ ਪ੍ਰਧਾਨ ਭੀਮ ਸੈਨ ਜੈਨ, ਸੁਰਿੰਦਰ ਲਾਲੀ, ਦਰਸ਼ਨ ਕੁਮਾਰ ਦਰਸ਼ੀ, ਪ੍ਰਮੋਦ ਹੈਪੀ, ਦੀਵਾਨ ਭਾਰਤੀ,ਪਵਨ ਧੀਰ, ਸੂਰਜ ਕੁਮਾਰ ਛਾਬੜਾ, ਸਤੀਸ਼ ਗੋਇਲ, ਮੱਖਣ ਲਾਲ, ਵਿਨੋਦ ਕਾਲੀ, ਆਸ਼ੀਸ਼ ਅਗਰਵਾਲ ਮੈਂਬਰ ਬੀਜੇਪੀ, ਸੁਖਪਾਲ ਖਿਆਲਾ, ਮੁਕੇਸ਼ ਕੁਮਾਰ,ਗੌਰਵ ਬਜਾਜ, ਵਰੁਣ ਵੀਨੂੰ ਬਾਂਸਲ, ਸੁਰਿੰਦਰ ਕੁਮਾਰ ਪਿੰਟਾ, ਮਨੀਸ਼ ਕੁਮਾਰ, ਭੂਸ਼ਨ ਮੱਤੀ ਪ੍ਰਧਾਨ ਸ਼੍ਰੀ ਸ਼ਿਵ ਸ਼ੰਕਰ ਸੇਵਾ ਦਲ,ਨਵੀਨ ਸੋਨੂੰ ਰੱਲਾ, ਤਰਸੇਮ ਸੇਮਾ ਦੀਪਕ ਰੱਲਾ, ਸੰਜੀਵ ਕੁਮਾਰ ਪਿੰਕਾ ਪ੍ਰਧਾਨ ਅਪੈਕਸ ਕਲੱਬ , ਵਿਨੋਦ ਕੁਮਾਰ ,ਪੁਨੀਤ ਗੋਗੀ ਸ਼ਰਮਾ, ਸੁਭਾਸ਼ ਡਰਾਮਾਟਿਕ ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ, ਸੁਰਿੰਦਰ ਨੰਗਲੀਆ, ਸ਼੍ਰੀ ਰਾਮ ਨਾਟਕ ਕਲੱਬ ਦੇ ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ ਐਡਵੋਕੇਟ , ਵਿਜੈ ਧੀਰ ਨੇ ਕਿਹਾ ਕਿ ਇਹ ਹਮਲਾ ਇਨਸਾਨੀਅਤ ਨੂੰ ਨਫਰਤ ਕਰਨ ਵਾਲਿਆਂ ਦੀ ਘਟੀਆ ਹਰਕਤ ਹੈ,ਜਿਸ ਵਿੱਚ ਸੈਲਾਨੀਆਂ ਨੂੰ ਉਨਾਂ ਦਾ ਧਰਮ ਪੁੱਛ ਕੇ ਗੋਲੀ ਮਾਰੀ ਗਈ।ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੁਝ ਕੱਟੜ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਇਨਸਾਨੀਅਤ ਨੂੰ ਵੰਡਣਾ ਚਾਹੁੰਦੇ ਹਨ, ਜਦੋਂ ਕਿ ਭਾਰਤ ਸਾਡਾ ਦੇਸ਼ ਸਰਵਧਰਮ ਦੇਸ਼ ਹੈ, ਜਿੱਥੇ ਸਭ ਧਰਮਾਂ ਦੇ ਲੋਕ ਪਿਆਰ ਨਾਲ ਆਪਸੀ ਮਿਲਵਰਤਨ ਨਾਲ ਰਹਿੰਦੇ ਹਨ। ਉਨਾਂ ਕਿਹਾ ਕਿ ਕੱਟੜਤਾ ਹਰ,ਚੀਜ ਚ ਮਾੜੀ ਹੈ।

ਉਨਾਂ ਇਸ ਹਮਲੇ ਚ ਮਾਰੇ ਨਿਰਦੋਸ਼ ਲੋਕਾਂ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕਰਦਿਆਂ ਹਮਲਾਵਰਾ ਨੂੰ ਸਬਕ ਸਿਖਾਉਣ ਦੀ ਮੰਗ ਕੀਤੀ।ਉਨਾਂ ਕਿਹਾ ਕਿ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਪਿੱਛਲੇ ਦਿਨੀਂ ਪੱਛਮੀ ਬੰਗਾਲ ਵਿੱਚ ਵੀ ਹਿੰਦੂਆਂ ਨੂੰ ਕਿਸ ਤਰ੍ਹਾਂ ਕਤਲ ਕੀਤਾ ਗਿਆ। ਉਨਾਂ ਕਿਹਾ ਕਿ ਹਿੰਦੂਆਂ ਪ੍ਰਤੀ ਉਨਾਂ ਨੂੰ ਨਿਸ਼ਾਨਾ ਬਣਾਉਣ ਦੀ ਚੱਲ ਰਹੀ ਸ਼ਾਜਿਸ਼ ਵਿਰੁੱਧ ਹਿੰਦੂ ਆਵਾਮ ਚ ਭਾਰੀ ਰੋਸ ਹੈ। ਸਰਕਾਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਹਿੰਦੂਆਂ ਪ੍ਰਤੀ ਹਿੰਸਾ ਤੇ ਨਫਰਤ ਦਾ ਇਹੀ ਮਾਹੌਲ ਰਿਹਾ ਤਾਂ ਇਹ ਭਾਈਚਾਰਾ ਵੀ ਭੜਕ ਉਠੇਗਾ। ਉਨਾਂ ਸਭਨਾਂ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਅਮਨ ਭਾਈਚਾਰਾ ਸਦਾ ਬਣਾ ਕੇ ਰੱਖਣ ਦੀ ਕਾਮਨਾ ਕੀਤੀ।ਉਨਾਂ ਕੇਂਦਰ ਤੇ ਜੰਮੂ ਕਸ਼ਮੀਰ ਸਰਕਾਰ ਤੋਂ ਦਿੱਤੀਆਂ ਨਾਲ ਸਖਤੀ ਨਾਲ ਨਜਿੱਠਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅੰਗ ਹੈ, ਜੋ ਸਦਾ ਰਹੇਗਾ। ਇਸ ਨੂੰ ਦਹਿਸ਼ਤਗਰਦ ਕਦੇ ਵੀ ਬੇਗੁਨਾਹਾਂ ਦਾ ਖੂਨ ਵਹਾ ਕੇ ਹਾਸਿਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਬੇਗੁਨਾਹ ਲੋਕਾਂ ਦੀ ਜਾਨ ਕਦੇ ਵੀ ਅਜਾਈ ਨਹੀਂ ਜਾਵੇਗੀ ਅਤੇ ਇਸ ਦਾ ਹਿਸਾਬ ਲੈਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਜਿਸ ਕਾਇਰਤਾ ਨਾਲ ਹਜਾਰਾਂ ਬੰਦਿਆਂ ਤੇ ਦਹਿਸ਼ਤ ਗਰਦਾਂ ਨੇ ਅੰਨ੍ਹੇਵਾਹ ਗੋਲੀਆਂ ਵਰਾ ਕੇ ਹਮਲਾ ਕੀਤਾ। ਉਸ ਤੋਂ ਸਪੱਸ਼ਟ ਹੈ ਕਿ ਦਹਿਸ਼ਤਗਰਦ ਡਰ ਅਤੇ ਭੈਅ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੀ ਸ਼ਾਂਤੀ ਕਿਸੇ ਵੀ ਰੂਪ ਵਿੱਚ ਭੰਗ ਨਹੀਂ ਹੋਣ ਦਿੱਤੀ ਜਾਣੀ ਚਾਹੀਦੀ।

LEAVE A REPLY

Please enter your comment!
Please enter your name here