*ਦੋਸ਼ੀਆਂ ਨੂੰ  ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ 17 ਨੂੰ ਦੇਵਾਂਗੇ ਐਸ.ਐਸ.ਪੀ ਦਫਤਰ ਅੱਗੇ ਧਰਨਾ- ਸੰਯੁਕਤ ਕਿਸਾਨ ਮੋਰਚਾ*

0
175

ਬੁਢਲਾਡਾ 7 ਸਤੰਬਰ (ਸਾਰਾ ਯਹਾਂ/ਮੇਹਤਾ ਅਮਨ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਬਲਾਕ ਪੱਧਰੀ ਮੀਟਿੰਗ ਗੁਰਦੁਆਰਾ ਸਾਹਿਬ ਦੇ ਵਿੱਚ ਬਲਾਕ ਪ੍ਰਧਾਨ ਬਲਦੇਵ ਸਿੰਘ ਪਿੱਪਲੀਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹੜਾ ਨਾਲ ਪੰਜਾਬ ਦੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਇਸ ਤੇ ਵਿਚਾਰ ਚਰਚਾ ਕੀਤੀ ਗਈ। ਤੇ ਕਿਸਾਨ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਡਰੇਨਾ, ਨਹਿਰਾਂ, ਅਤੇ ਡੈਮਾ ਦੀ ਸਮੇਂ ਸਿਰ ਸ਼ਾਭ ਸੰਭਾਲ ਨਾ ਕਰਨਾ ਹੜਾ ਦਾ ਕਾਰਨ ਬਣਿਆ ਹੈ ਇਸ ਦੀ ਜਿੰਮੇਵਾਰ ਕੇਂਦਰ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਨਾਲ-ਨਾਲ ਪਿਛਲੀਆਂ ਸਰਕਾਰਾਂ ਵੀ ਹਨ। ਪੰਜਾਬ ਦੇ ਲੋਕਾਂ ਦੇ ਹੋਏ ਨੁਕਸਾਨ ਦੀ ਪੂਰਤੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਵੱਲੋਂ ਕੀਤੀ ਜਾ ਰਹੀ ਸੇਵਾ ਬਹੁਤ ਹੀ ਸਲਾਘਾਯੋਗ ਹੈ। ਹੜਾ ਤੋਂ ਬਚਾਉਣ ਲਈ ਸਰਕਾਰਾਂ ਨੂੰ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਹਨ, ਉਹ ਪ੍ਰਬੰਧ ਕਰਨ ਵਿੱਚ ਸਮੇਂ ਦੀ ਸਰਕਾਰ ਨਾ ਕਾਮਯਾਬ ਰਹੀ ਹੈ। ਇਸ ਔਖੀ ਘੜੀ ਵਿੱਚ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਬੁਢਲਾਡਾ ਵਿੱਚੋਂ ਪਾਣੀ ਉਤਰਨ ਤੋਂ ਬਾਅਦ ਜਦੋਂ ਕਿਸਾਨਾਂ ਨੂੰ ਜਮੀਨਾਂ ਸਾਫ ਕਰਨ ਦੇ ਲਈ ਡੀਜ਼ਲ ਦੀ ਅਤੇ ਡੀਏਪੀ ਖਾਦ ਅਤੇ ਕਣਕ ਦੇ ਬੀਜ ਦੀ ਲੋੜ ਹੋਵੇਗੀ, ਇਸ ਸਬੰਧੀ ਜੋ ਸੰਯੁਕਤ ਮੋਰਚੇ ਵੱਲੋਂ ਡਿਊਟੀ ਲਗਾਈ ਜਾਵੇਗੀ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਵੇਗਾ। ਦੂਸਰਾ ਜੋ ਸੰਯੁਕਤ ਮੋਰਚੇ ਵੱਲੋ ਕਿਸਾਨ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਦੇ ਉੱਪਰ ਨਸ਼ਾ ਤਸਕਰਾਂ ਦੇ ਗੁੰਡਾ ਗੈਂਗ ਵੱਲੋਂ ਹਮਲਾ ਕੀਤਾ ਸੀ ਇਸ ਸਬੰਧੀ ਪੁਲਿਸ ਵੱਲੋਂ ਧਾਰਾ 452 ਦੇ ਤਹਿਤ ਪਰਚਾ ਦਰਜ ਕਰ ਲਿਆ ਹੈ ਪਰ ਉਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਘਟਨਾ ਨੂੰ ਇੱਕ ਹਫਤੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਅੰਦਰ ਪੁਲਿਸ, ਸਿਆਸੀ ਗੁੰਡਾ ਗੱਠਜੋੜ ਕਾਇਮ ਹੈ ਤੇ ਇਹ ਹਮਲਾ ਸਿਆਸੀ ਤੌਰ ਤੇ ਮਿਲੀਭੁਗਤ ਨਾਲ ਕਰਵਾਇਆ ਗਿਆ ਹੈ। ਜਥੇਬੰਦੀ ਦੇ ਆਗੂਆਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਸਖ਼ਤ ਨਿੰਦਿਆ ਕੀਤੀ ਹੈ ਉਸਦੇ ਨਾਲ ਨਾਲ ਉਪਰੋਕਤ ਗੁੰਡਾ ਅਨਸਰਾਂ ਨੂੰ ਤਾੜਨਾ ਵੀ ਕੀਤੀ ਤੇ ਜਥੇਬੰਦੀਆਂ ਨੇ ਕੁਲਵੰਤ ਸਿੰਘ ਕਿਸ਼ਨਗੜ ਤੇ ਹਮਲੇ ਨੂੰ ਜਥੇਬੰਦੀਆਂ ਤੇ ਹਮਲਾ ਸਮਝਿਆ ਹੈ। ਉਨਾਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ 17 ਸਤੰਬਰ ਨੂੰ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਜਥੇਬੰਦੀ ਵੱਲੋਂ ਐਸ ਐਸ ਪੀ ਦਫਤਰ ਦੇ ਗੇਟ ਅੱਗੇ ਜੋ ਧਰਨਾ ਦਿੱਤਾ ਜਾਵੇਗਾ, ਉਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇਗੀ। ਜੋ ਜਮੀਨੀ ਘੋਲ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸੇਰ ਦੀ ਬਰਸੀ 11 ਅਕਤੂਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਮਨਾਈ ਜਾ ਰਹੀ ਹੈ ਉਸਦੀ ਤਿਆਰੀਆਂ ਹੁਣੇ ਤੋ ਸੁਰੂ ਕਰ ਦਿੱਤੀਆ ਗਈਆ ਹਨ ਇਸ ਸਬੰਧੀ ਬਲਾਕ ਆਗੂਆ ਦੀਆਂ ਡਿਊਟੀਆਂ ਲਗਾਇਆ ਗਈਆ ਹਨ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਿਲ੍ਹਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ, ਜਿਲਾ ਮੀਤ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ  ਜਿਲਾ ਖਜਾਨਚੀ ਦੇਵੀਰਾਮ ਰੰਘੜਿਆਲ, ਜਿਲ੍ਹਾ ਸੀਨੀਅਰ ਆਗੂ ਗੁਰਜੰਟ ਸਿੰਘ ਮਘਾਣੀਆ ਤੇ ਤਰਸੇਮ ਸਿੰਘ ਚੱਕ ਅਲੀਸ਼ੇਰ, ਵਿਸਾਵਾ ਸਿੰਘ ਧਰਮਪੁਰਾ, ਤੇਜਰਾਮ ਅਹਿਮਦਪੁਰ, ਮੇਲਾ ਸਿੰਘ ਦਿਆਲਪੁਰਾ, ਨਛੱਤਰ ਸਿੰਘ ਅਹਿਮਦਪੁਰ, ਗਮਦੂਰ ਸਿੰਘ ਆਲਮਪੁਰ ਮੰਦਰਾਂ, ਜਵਾਲਾ ਸਿੰਘ ਗੁਰਨੇ ਖੁਰਦ, ਪਾਲਾ ਸਿੰਘ ਕੁਲਰੀਆਂ, ਲਛਮਣ ਸਿੰਘ ਗੰਢੂ ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here