*ਦੇਸ਼ ਵਿਆਪੀ ਹੜਤਾਲ ਮੌਕੇ ਬੁਢਲਾਡਾ ਬੱਸ ਸਟੈਂਡ ਵਿੱਚ ਵਿਸ਼ਾਲ ਰੈਲੀ ਅਤੇ ਸ਼ਹਿਰ ਵਿੱਚ ਰੋਹ ਭਰਪੂਰ ਪ੍ਰਦਰਸ਼ਨ*

0
15

ਬੁਢਲਾਡਾ – 12 ਫਰਵਰੀ – (ਸਾਰਾ ਯਹਾਂ/ਮਹਿਤਾ ਅਮਨ) – ਅੱਜ ਇੱਥੇ ਦੇਸ਼ ਦੀਆਂ ਟਰੇਡ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੀ ਦੇਸ਼ ਵਿਆਪੀ ਸੱਦੇ ‘ਤੇ ਸਥਾਨਕ ਬੱਸ ਸਟੈਂਡ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਵੱਡੀ ਤਾਦਾਦ ਵਿੱਚ ਕਿਰਤੀਆਂ ਕਿਸਾਨਾਂ ਅਤੇ ਔਰਤਾਂ ਨੇ ਬੁਢਲਾਡਾ ਸ਼ਹਿਰ ਵਿੱਚ ਜ਼ਬਰਦਸਤ ਰੋਸ ਮਾਰਚ ਕੀਤਾ ਗਿਆ।

    ਇਸ ਮੌਕੇ ‘ਤੇ ਵੱਖ ਵੱਖ ਬੁਲਾਰਿਆਂ ਪਰਸ਼ੋਤਮ ਸਿੰਘ ਗਿੱਲ ਆਗੂ ਬੀਕੇਯੂ ( ਲੱਖੋਵਾਲ), ਅਮਰੀਕ ਸਿੰਘ ਫਫੜੇ ਭਾਈਕੇ ਆਗੂ ਜਮਹੂਰੀ ਕਿਸਾਨ ਸਭਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ ਆਗੂ ਆਲ ਇੰਡੀਆ ਕਿਸਾਨ ਸਭਾ, ਰਾਮਫਲ ਸਿੰਘ ਚੱਕ ਅਲੀਸ਼ੇਰ ਆਗੂ ਪੰਜਾਬ ਕਿਸਾਨ ਯੂਨੀਅਨ, ਡੇਜ਼ੀ ਗੁਪਤਾ ਸ਼ੇਰਖਾਂ ਵਾਲਾ , ਮਨਜੀਤ ਕੌਰ ਬੀਰੋਕੇ ਆਗੂ ਸੀਟੂ , ਲਛਮਣ ਸਿੰਘ ਚੱਕ ਅਲੀਸ਼ੇਰ ਆਗੂ ਬੀਕੇਯੂ (ਡਕੌਂਦਾ), ਕਾ. ਜਗਸੀਰ ਸਿੰਘ ਰਾਏਕੇ ਆਗੂ ਏਟਕ ਅਤੇ ਜਗਸੀਰ ਸਿੰਘ ਦੋਦੜਾ ਆਗੂ ਬੀਕੇਯੂ ਉਗਰਾਹਾਂ, ਕੁਲਦੀਪ ਸਿੰਘ ਝਲਬੂਟੀ ਆਗੂ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਭੁਪਿੰਦਰ ਸਿੰਘ ਗੁਰਨੇ ਆਗੂ ਕੁੱਲ ਹਿੰਦ ਕਿਸਾਨ ਸਭਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਬਣਾਕੇ ਕਿਰਤੀਆਂ ਦੀ ਲੁੱਟ ਖਸੁੱਟ ਹੋਰ ਤੇਜ਼ ਹੋਵੇਗੀ। ਉਨ੍ਹਾਂ ਮਨਰੇਗਾ ਕਾਨੂੰਨ ਦੀ ਥਾਂ ਨਵੇਂ ਬਣਾਈ ਸਕੀਮ ਵੀ.ਬੀ.ਜੀ ਰਾਮ ਜੀ, ਬਿਜਲੀ ਸੋਧ ਬਿੱਲ 2025,ਬੀਜ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਅਮਰੀਕਾ ਨਾਲ ਟੈਰਿਫ ਮੁਕਤ ਕੀਤੀ ਵਪਾਰ ਸਮਝੌਤੇ ਦੇਸ਼ ਦੀ ਖੇਤੀ ਅਤੇ ਕਿਸਾਨੀ ਨੂੰ ਖਤਮ ਕਰ ਦੇਣਗੇ। ਦੇਸ਼ ਦੀ ਆਰਥਿਕਤਾ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀਆਂ ਨੀਤੀਆਂ ਨੂੰ ਇੰਨ ਬਿੰਨ ਲਾਗੂ ਕਰ ਰਹੀ ਹੈ ਅਤੇ ਸੰਘਰਸ਼ਾਂ ਨੂੰ ਡੰਡੇ ਦੇ ਜ਼ੋਰ ‘ਤੇ ਦਬਾਉਣ ਦੇ ਰਾਹ ਪਈ ਹੋਈ ਹੈ।

 ਇਸ ਮੌਕੇ ‘ਤੇ ਸੀਤਾ ਰਾਮ ਗੋਬਿੰਦਪੁਰਾ ਆਗੂ ਪੰਜਾਬ ਖੇਤ ਮਜ਼ਦੂਰ ਸਭਾ, ਤੇਜਿੰਦਰ ਕੌਰ ਵਾਲੀਆ , ਸ਼ਿੰਦਰ ਕੌਰ ਬਰੇਟਾ ਆਗੂ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) , ਸੁਰਜੀਤ ਸਿੰਘ ਲਾਡੀ ਆਗੂ ਐਫ ਸੀ ਆਈ, ਜੁਗਰਾਜ ਸਿੰਘ ਗੋਰਖਨਾਥ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ , ਹਾਕਮ ਸਿੰਘ ਆਗੂ ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ , ਜਸਵਿੰਦਰ ਸਿੰਘ ਬੀਰੋਕੇ ਆਗੂ ਪੀਆਰਟੀਸੀ ਕੰਟਰੈਕਟ ਵਰਕਰਜ਼, ਹਰਪਾਲ ਸਿੰਘ ਸਸਪਾਲੀ ਆਗੂ ਮਾਰਕਫੈੱਡ ਫੀਲਡ ਇੰਪਲਾਈਜ਼ ਯੂਨੀਅਨ , ਨਾਤਾ ਸਿੰਘ ਫਫੜੇ ਭਾਈਕੇ ਆਗੂ ਦਿਹਾਤੀ ਮਜ਼ਦੂਰ ਸਭਾ, ਜੀਤ ਸਿੰਘ ਬੋਹਾ ਆਗੂ ਏਕਟੂ , ਪ੍ਰਗਟ ਸਿੰਘ ਆਗੂ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਮੇਲਾ ਸਿੰਘ ਫਫੜੇ ਭਾਈਕੇ , ਚਿਮਨ ਲਾਲ ਕਾਕਾ ਆਗੂ ਸਬਜ਼ੀ ਮੰਡੀ ਮਜ਼ਦੂਰ ਯੂਨੀਅਨ ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

LEAVE A REPLY

Please enter your comment!
Please enter your name here