

10,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਕੁੱਲ 13 ਲੱਖ 52 ਹਜ਼ਾਰ 717 ਸੈਂਪਲ ਟੈਸਟ ਕੀਤੇ
ਐਤਵਾਰ ਨੂੰ ਦੇਸ਼ ਵਿੱਚ ਕੁੱਲ 13 ਲੱਖ 52 ਹਜ਼ਾਰ 717 ਸੈਂਪਲ ਟੈਸਟ ਕੀਤੇ ਗਏ। ਯਾਨੀ ਕੱਲ੍ਹ ਤੱਕ 69 ਕਰੋੜ 15 ਲੱਖ 75 ਹਜ਼ਾਰ 352 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਯਾਨੀ ਕੱਲ੍ਹ ਤੱਕ 69 ਕਰੋੜ 15 ਲੱਖ 75 ਹਜ਼ਾਰ 352 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
ਹਿਮਾਚਲ ਚ ਸਮਾਜਿਕ ਤੇ ਧਾਰਮਿਕ ਸਮਾਗਮਾਂ ਉਤੇ 24 ਜਨਵਰੀ ਤੱਕ ਪਾਬੰਦੀ
ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਮਾਜਿਕ ਤੇ ਧਾਰਮਿਕ ਸਮਾਗਮਾਂ ਉਤੇ 24 ਜਨਵਰੀ ਤੱਕ ਪਾਬੰਦੀ ਲਾ ਦਿੱਤੀ ਹੈ। ਅੰਦਰੂਨੀ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ ਸੌ ਤੇ ਬਾਹਰ ਕੀਤੇ ਜਾਣ ਵਾਲੇ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ 300 ਤੱਕ ਸੀਮਤ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਅਕਾਦਮਿਕ, ਖੇਡ, ਸਭਿਆਚਾਰਕ ਤੇ ਸਿਆਸੀ ਇਕੱਠ ਸ਼ਾਮਲ ਹਨ। ਹਿਮਾਚਲ ਸਰਕਾਰ ਨੇ ਸਰਕਾਰੀ ਦਫ਼ਤਰਾਂ ਨੂੰ ਵੀ 50 ਫ਼ੀਸਦ ਸਮਰੱਥਾ ਨਾਲ ਚਲਾਉਣ ਦਾ ਐਲਾਨ ਕੀਤਾ ਹੈ।
ਮੁੜ ਲੌਕਡਾਊਨ ਤੇ ਸਖਤ ਪਾਬੰਦੀਆਂ ਦਾ ਦੌਰ ਸ਼ੁਰੂ
ਦੇਸ਼ ਵਿੱਚ ਕੋਰੋਨਾ ਦੀ ਤੀਜ਼ੀ ਲਹਿਰ ਨੇ ਜ਼ੋਰ ਫੜ੍ਹ ਲਿਆ ਹੈ। ਇਸ ਦੇ ਨਾਲ ਹੀ ਮੁੜ ਲੌਕਡਾਊਨ ਤੇ ਸਖਤ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਤ ਦਾ ਕਰਫਿਊ ਐਲਾਨਿਆ ਗਿਆ ਹੈ। ਮਹਾਰਾਸ਼ਟਰ, ਕਰਨਾਟਕ, ਯੂਪੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਿੱਚ ਰਾਤ ਨੂੰ ਕਰਫਿਊ ਲਾਇਆ ਗਿਆ ਹੈ।























