*ਦੇਵੀ ਮਾਂ ਦੇ ਇਸ ਪਾਵਨ ਸਰੂਪ ਦੀ ਪੂਜਾ ਅੱਜ ਸ਼ਰਧਾ ਅਤੇ ਭਗਤੀ ਭਾਵ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਮਾਨਸਾ ਵਿਖੇ ਕੀਤੀ ਗਈ*

0
15

ਮਾਨਸਾ 12,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) : ਅੱਸੂ ਨਵਰਾਤਰਿਆਂ ਦੇ ਸੱਤਵੇਂ ਦਿਨ ਮਾਂ ਭਗਵਤੀ ਜੀ ਦੇ ਅਲੌਕਿਕ ਸਰੂਪ ਸ਼੍ਰੀ ਕਾਲਰਾਤਰੀ ਜੀ ਦੀ ਪੂਜਾ ਉਪਾਸਨਾ ਕੀਤੀ ਜਾਂਦੀ ਹੈ, ਇਹ ਮਹਾਂਸ਼ਕਤੀ ਅਕਾਲ ਮ੍ਰਿਤਯੂ ਤੋਂ ਬਚਾਉਣ ਵਾਲੀ ਹੈ। ਦੇਵੀ ਮਾਂ ਦੇ ਇਸ ਪਾਵਨ ਸਰੂਪ ਦੀ ਪੂਜਾ ਅੱਜ ਸ਼ਰਧਾ ਅਤੇ ਭਗਤੀ ਭਾਵ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ-ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਉਪ ਪ੍ਰਧਾਨ ਬਲਜੀਤ ਸ਼ਰਮਾ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਸ਼੍ਰੀ ਅਸ਼ੋਕ ਕੁਮਾਰ ਤਾਇਲ ਜੀ ਤੇ ਪਰਿਵਾਰ ਤੋਂ ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਪਰਿਵਾਰ ਸਮੇਤ ਕਰਵਾਇਆ।
ਇਸ ਮੌਕੇ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਅਹੁਦੇਦਾਰਾਂ ਨੇ ਅਸ਼ੋਕ ਕੁਮਾਰ ਤਾਇਲ ਜੀ ਨੂੰ ਸਨਮਾਨਿਤ ਕੀਤਾ ਗਿਆ।
ਤੀਸਰਾ ਮੂਰਤੀ ਸਥਾਪਨਾ ਦਿਵਸ ਉਪਰੋਕਤ ਮੰਦਰ ਵਿਖੇ 14.10.2021ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਕੰਜਕ ਪੂਜਨ, ਸਮਰਾਟ ਸੰਕੀਰਤਨ ਅਤੇ ਮਹਾਂਮਾਈ ਦਾ ਅਟੁੱਟ ਭੰਡਾਰਾ ਲਗਾਕੇ ਮਨਾਇਆ ਜਾਵੇਗਾ ।

LEAVE A REPLY

Please enter your comment!
Please enter your name here