
ਮਾਨਸਾ,(ਸਾਰਾ ਯਹਾ,(ਹੀਰਾ ਮਿੱਤਲ)14 ਫਰਵਰੀ : ਮਾਨਸਾ ਸ਼ਹਿਰ ਦੇ ਇਕ ਸਕੂਲ ਵਿਚ ਦੂਜੀ ਕਲਾਸ ਵਿਚ ਪੜਦੀ ਬੱਚੀ ਨਾਲ ਉਨਾਂ ਦੇ ਕਿਰਾਏ ਤੇ ਰਹਿਣ ਵਾਲਾ ਨੌਜਵਾਨ ਕਈ ਦਿਨ ਜਬਰ ਜਿਨਾਹ ਕਰਦਾ ਰਿਹਾ। ਇਸ ਦਾ ਭੇਦ ਉਦੋਂ ਖੁੱਲਿਆ ਜਦ ਬੱਚੀ ਦੇ ਮਾਪਿਆਂ ਨੇ ਇਸ ਦੀ ਸੂਚਨਾ ਸਕੂਲ ਨੂੰ ਦਿੱਤੀ ਤੇ ਸਕੂਲ ਵਲੋਂ ਚਾਈਲਡ ਕੇਅਰ ਸੈਂਟਰ ਤੇ ਸ਼ਿਕਾਇਤ ਕੀਤੀ ਗਈ। ਬਾਅਦ ਵਿਚ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਨੇ ਇਕ ਨੌਜਵਾਨ ਖਿਲਾਫ ਜਬਰ ਜਿਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਪੀੜਤ ਲੜਕੀ ਦਾ ਡਾਕਟਰੀ ਮੁਆਇਨਾ ਕਰਵਾ ਦਿੱਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਨੌਜਵਾਨ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸ਼ਹਿਰ ਦੇ ਜਵਾਹਰਕੇ ਰੋਡ ਸਥਿਤ ਇਕ ਮਕਾਨ ਵਿਚ ਕੁਲਦੀਪ ਸਿੰਘ ਨਾਮੀ ਨੌਜਵਾਨ ਕਿਰਾਏ ਤੇ ਰਿਹਾ ਕਰਦਾ ਸੀ। ਇਸ ਦੌਰਾਨ ਉਸਨੇ ਮਕਾਨ ਮਾਲਕ ਦੀ ਦੂਜੀ ਕਲਾਸ ਵਿਚ ਪੜਤੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।ਇਸ ਸਿਲਸਿਲਾ ਕਾਫੀ ਦੇਰ ਚੱਲਦਾ ਰਿਹਾ।ਪਰ ਕਿਸੇ ਨੂੰ ਇਸ ਦਾ ਪਤਾ ਨਹੀਂ ਲੱਗਿਆ। ਪੁਲਿਸ ਮੁਤਾਬਿਕ ਬੱਚੀ ਦੇ ਮਾਪਿਆਂ ਨੇ ਇਹ ਗੱਲ ਸਕੂਲ ਅਧਿਆਪਕਾਂ ਕੋਲ ਦੱਸੀ ਤਾਂ ਉਨਾਂ ਇਸ ਦੀ ਸੂਚਨਾ ਚਾਈਲਡ ਕੇਅਰ ਸੈਂਟਰ ਨੂੰ ਦਿੱਤੀ,ਜਿਸ ਨੇ ਇਸ ਬਾਰੇ ਮਾਨਸਾ ਪੁਲਿਸ ਨੂੰ ਵਾਕਿਫ ਕਰਵਾਇਆ। ਥਾਣਾ ਸਿਟੀ-1 ਦੇ ਏਐਸਆਈ ਮੇਲਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਇਸ ਨੂੰ ਲੈ ਕੇ ਨੌਜਵਾਨ ਕੁਲਦੀਪ ਸਿੰਘ ਵਾਸੀ ਖੀਵਾ ਕਲਾਂ ਹਾਲ ਆਬਾਦ ਮਾਨਸਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨਾਂ ਦੱÎਸਿਆ ਕਿ ਪੁਲਿਸ ਨੌਜਵਾਨ ਦੀ ਭਾਲ ਵਿਚ ਲੱਗੀ ਹੋਈ ਹੈ। ਛੇਤੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
EDITED BY : SARA YAHA | | Last Updated : 8:37 pm ਫ਼ਰਵਰੀ 2019
EDITED BY : SARA YAHA | | Last Updated : 8:37 pm ਫ਼ਰਵਰੀ 2019






















