ਆਟਾ ਦਾਲ ਸਕੀਮ ਕਾਰਡ ਦੀ ਮੁੜ ਪੜਤਾਲ ਸ਼ੁਰੂ

0
31

ਮਾਨਸਾ, 14 ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ:  ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਮੁੜ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤਹਿਤ ਉਪ ਮੰਡਲ ਮੈਜਿਸਟਰੇਟ ਬੁਢਲਾਡਾ (ਮਾਨਸਾ) ਵੱਲੋਂ 20 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਬੁਢਲਾਡਾ ਸ੍ਰੀ ਆਦਿਤਯ ਢਚਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਪ ਮੰਡਲ ਬੁਢਲਾਡਾ ਦੇ ਸਾਰੇ  ਆਟਾ ਦਾਲ ਸਕੀਮਾਂ ਦੇ ਲਾਭਪਾਤਰੀਆਂ ਦੀ ਮੁੜ ਪੜਤਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਬਰ੍ਹੇ, ਪਿਪਲੀਆਂ, ਟਾਹਲੀਆਂ ਅਤੇ ਜੋਈਆਂ ਦੇ ਪੜਤਾਲ ਅਫ਼ਸਰ ਸ੍ਰੀ ਰਾਜਪਾਲ ਉਪ ਮੰਡਲ ਅਫ਼ਸਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਬੁਢਲਾਡਾ ਨਿਯੁਕਤ ਕੀਤੇ ਗਏ ਹਨ। ਇਸੇ ਤਰਾਂ ਸ੍ਰੀ ਰਾਕੇਸ਼ ਕੁਮਾਰ, ਐਸ.ਡੀ.ਓ ਵਾਟਰ ਸਪਲਾਈ ਨੂੰ ਪਿੰਡ ਮੱਲ ਸਿੰਘ ਵਾਲਾ, ਰਾਮਨਗਰ ਭੱਠਲ, ਰਾਮਪੁਰ ਮੰਡੇਰ, ਕਾਸਿਮਪੁਰ ਛੀਨਾ ਅਤੇ ਮੰਡਾਲੀ ਦੀ ਪੜਤਾਲੀਆ ਟੀਮ ਦਾ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਪਿੰਡ ਅਹਿਮਦਪੁਰ, ਅਕਾਂਵਾਲੀ, ਲਖਮੀਰਵਾਲਾ, ਫੁਸੂਵਾਲਾ ਡੋਗਰਾਂ ਅਤੇ ਕੁਲੈਹਰੀ ਦੀ ਟੀਮ ਦੇ ਪੜਤਾਲੀਆ ਅਫ਼ਸਰ ਵਿਕਰਮਜੀਤ ਸਿੰਘ, ਜੇ.ਈ ਵਾਟਰ ਸਪਲਾਈ ਹਨ।
ਇਸੇ ਤਰਾਂ ਪਿੰਡ ਚੱਕ ਭਾਈ ਕੇ, ਦਾਤੇਵਾਸ, ਰੱਲੀ, ਰੰਘੜਿਆਲ ਅਤੇ ਬੀਰੋਕੇ ਕਲਾਂ ‘ਚ ਮੇਜਰ ਸਿੰਘ, ਬੀ.ਡੀ.ਪੀ.ਓ. ਬੁਢਲਾਡਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਪਿੰਡ ਗੁਰਨੇ ਕਲਾਂ, ਗੁਰਨੇ ਖੁਰਦ, ਬੀਰੋਕੇ ਖੁਰਦ, ਬੋੜਾਵਾਲ ਅਤੇ ਹਸਨਪੁਰ ‘ਚ ਸ੍ਰੀ ਸਰਬਜੀਤ ਸਿੰਘ, ਪੰਚਾਇਤ ਅਫ਼ਸਰ ਬੁਢਲਾਡਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਪਿੰਡ ਰਾਮਗੜ੍ਹ ਸ਼ਾਹਪੁਰੀਆਂ, ਆਡਿਆਵਾਲੀ, ਰਿਉਂਦ ਕਲਾਂ, ਰਿਉਂਦ ਖੁਰਦ ਅਤੇ ਮਘਾਣੀਆਂ ‘ਚ ਸ੍ਰੀ ਕੁਵਰ ਸ਼ਕਤੀ ਸਿੰਘ ਸੀ.ਡੀ.ਪੀ.ਓ ਬੁਢਲਾਡਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਪਿੰਡ ਕੁਲਾਣਾ, ਸਤੀਕੇ, ਸੈਦੇਵਾਲਾ, ਅਚਾਨਕ, ਦਰੀਆਪੁਰ ਕਲਾਂ ਵਿਖੇ ਸ੍ਰੀ ਹਰਬੰਸ ਸਿੰਘ ਭੱਟੀ, ਜੀ.ਐਮ.ਪੀ.ਆਰ.ਟੀ.ਸੀ., ਬੁਢਲਾਡਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਪਿੰਡ ਸਿਰਸੀਵਾਲਾ, ਸੰਘਰੇੜੀ, ਧਰਮਪੁਰਾ ਵਿਖੇ ਰਾਜ ਕੁਮਾਰ, ਉਪ ਮੰਡਲ ਅਫ਼ਸਰ ਮੰਡੀ ਬੋਰਡ ਬੁਢਲਾਡਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਪਿੰਡ ਬੋਹਾ ਵਿਖੇ ਵਿਸ਼ਾਲਦੀਪ, ਕਾਰਜਸਾਧਕ ਅਫ਼ਸਰ ਨਗਰ ਪੰਚਾਇਤ ਬੋਹਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਪਿੰਡ ਭਾਦੜਾ ਆਲਮਪੁਰ ਬੋਦਲਾਂ, ਕਣਕਵਾਲ ਚਹਿਲਾਂ, ਹੀਰੋ ਖੁਰਦ, ਖੀਵਾ ਮਹਾਂ ਸਿੰਘ ਵਾਲਾ, ਦੋਦੜਾ, ਗੁੜੱਦੀ, ਬੱਛੋਆਣਾ ਵਿਖੇ ਡਾ. ਪ੍ਰਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਬੁਢਲਾਡਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਪਿੰਡ ਦਲੇਲਵਾਲਾ ਮਲਕੋਂ, ਸੰਦਲੀ, ਉਡਤ ਸੈਦੇਵਾਲਾ, ਆਲਮਪੁਰ ਮੰਦਰਾਂ ਵਿਖੇ ਸ੍ਰੀ ਜੈ ਸਿੰਘ ਸਕੱਤਰ, ਮਾਰਕੀਟ ਕਮੇਟੀ ਬੁਢਲਾਡਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਫੁਲੂਵਾਲਾ ਡੋਡ, ਗੋਬਿੰਦਪੁਰਾ, ਕਲੀਪੁਰ ਅਤੇ ਕੁਲਰੀਆਂ ਵਿਖੇ ਸ੍ਰੀ ਭਾਵੁਕ ਸ਼ਰਮਾ, ਐਸ.ਡੀ.ਓ. ਡਰੇਨਜ ਬੁਢਲਾਡਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਪਿੰਡ ਗੰਢੂ ਕਲਾਂ, ਗੰਢੂ ਖੁਰਦ, ਸ਼ੇਰਖਾਂ ਵਾਲਾ, ਤਾਲਬਵਾਲਾ, ਹਾਕਮਵਾਲਾ ਵਿਖੇ ਸ੍ਰੀ ਰਿਸਵ ਗੋਇਲ, ਉਪ ਮੰਡਲ ਅਫ਼ਸਰ ਬੀ ਐਡ ਆਰ ਬੁਢਲਾਡਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਸ਼ੇਖਪੁਰ ਖੁਡਾਲ, ਅਕਬਰਪੁਰ ਖੁਡਾਲ, ਖੁਡਾਲ ਕਲਾਂ, ਕਾਹਨਗੜ੍ਹ ਤੇ ਬਖ਼ਸ਼ੀਵਾਲਾ ਵਿਖੇ ਨਰਿੰਦਰ ਗੋਇਲ, ਐਸ.ਡੀ.ਓ. ਸਿੰਚਾਈ ਬੁਢਲਾਡਾ ਨੂੰ ਅਤੇ ਪਿੰਡ ਜਲਵੇੜਾ, ਸਸਪਾਲੀ, ਟੋਡਰਪੁਰ, ਭਖੜਿਆਲ, ਗਾਮੀਵਾਲਾ ਤੇ ਫਰੀਦਕੇ ਵਿਖੇ ਸ੍ਰੀ ਸੁਰਿੰਦਰਪਾਲ ਸਿੰਘ ਨਾਇਬ ਤਹਿਸੀਲਦਾਰ ਬਰੇਟਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਪਿੰਡ ਗੋਰਖਨਾਥ, ਮੰਡੇਰ, ਜੁਗਲਾਨ, ਬੀਰੇਵਾਲਾ ਡੋਗਰਾਂ, ਭਾਵਾ, ਚੱਕ ਅਲੀਸ਼ੇਰ ਵਿਖੇ ਅਮਨ ਮੰਗਲਾ, ਸੈਕਟਰੀ ਮਾਰਕੀਟ ਕਮੇਟੀ ਬਰੇਟਾ ਨੂੰ ਅਤੇ ਬਰੇਟਾ ਵਿਖੇ ਸ੍ਰੀ ਗੁਰਦਾਸ ਸਿੰਘ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਬਰੇਟਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੁਢਲਾਡਾ ਸ਼ਹਿਰ ਵਿਖੇ ਸ੍ਰੀ ਅਵਤਾਰ ਚੰਦ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਬੁਢਲਾਡਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਪਿੰਡ ਕਿਸਨਗੜ੍ਹ ਸੇਢਾ ਸਿੰਘ ਵਾਲਾ, ਮਲਕਪੁਰ ਭੀਮੜਾ, ਖੱਤਰੀਵਾਲਾ ਅਤੇ ਰਾਮਗੜ੍ਹ ਦਰੀਆਪੁਰ ਵਿਖੇ ਗਗਨ ਗੋਇਲ, ਤਹਿਸੀਲ ਭਲਾਈ ਅਫ਼ਸਰ ਬੁਢਲਾਡਾ ਨੂੰ ਅਤੇ ਪਿੰਡ ਦਿਆਲਪੁਰਾ, ਲੱਖੀਵਾਲਾ ਅਤੇ ਬਹਾਦਰਪੁਰ ਵਿਖੇ ਪਰਮਜੀਤ ਸਿੰਘ ਬਰਾੜ ਨਾਇਬ ਤਹਿਸੀਲਦਾਰ ਬੁਢਲਾਡਾ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ।


EDITED BY : SARA YAHA | | Last Updated : 8:26 pm 13 ਫ਼ਰਵਰੀ 2019

LEAVE A REPLY

Please enter your comment!
Please enter your name here