

ਫਗਵਾੜਾ 22 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਜਠੇਰੇ ਦੁੱਗਲਾਂ ਵੈਲਫੇਅਰ ਸੁਸਾਇਟੀ (ਰਜਿ) ਹਦੀਆਬਾਦ ਫਗਵਾੜਾ ਵੱਲੋਂ ਸਾਲਾਨਾ ਜਠੇਰੇ ਪੂਜਨ ਸਮਾਗਮ 28 ਮਾਰਚ ਦਿਨ ਸ਼ੁੱਕਰਵਾਰ ਨੂੰ ਜਠੇਰੇ ਅਸਥਾਨ, ਹਦੀਆਬਾਦ ਫਗਵਾੜਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿਚ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਜੈ ਦੇਵ ਦੁੱਗਲ ਨੇ ਦੱਸਿਆ ਕਿ ਪਹਿਲੀ ਪ੍ਰਭਾਤ ਫੇਰੀ ਦੁੱਗਲਾਂ ਜਠੇਰੇ ਹਦੀਆਬਾਦ ਤੋਂ ਸ਼ੁਰੂ ਹੋ ਕੇ ਨਿਸ਼ੂ ਦੁੱਗਲ ਦੇ ਗ੍ਰਹਿ ਵਿਖੇ ਸਮਾਪਤ ਹੋਈ। ਜਿੱਥੇ ਦੁੱਗਲ ਪਰਿਵਾਰ ਵਲੋਂ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹਨਾਂ ਦੱਸਿਆ ਕਿ ਪ੍ਰਭਾਤ ਫੇਰੀਆਂ 26 ਮਾਰਚ ਤੱਕ ਜਾਰੀ ਰਹਿਣਗੀਆਂ। ਜਿਸ ਤੋਂ ਬਾਅਦ ਮੰਗਲ ਯਾਤਰਾ 27 ਮਾਰਚ, ਵੀਰਵਾਰ ਨੂੰ ਆਯੋਜਿਤ ਕੀਤੀ ਜਾਵੇਗੀ। ਜਿਸ ਦੌਰਾਨ ਸਵੇਰੇ ਸ਼੍ਰੀ ਰਾਮਾਇਣ ਜੀ ਨੂੰ ਸ਼੍ਰੀ ਸ਼ੰਕਰਨਾਥ ਪਰਬਤ ਮੱਠ ਤੋਂ ਮੰਗਲ ਯਾਤਰਾ ਦੇ ਨਾਲ ਜਠੇਰੇ ਦੁੱਗਲਾਂ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਬ੍ਰਹਮਲੀਨ ਸ਼੍ਰੀ ਸਵਾਮੀ ਗੰਗਾ ਨੰਦ ਪਰਬਤ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਬ੍ਰਹਮਾਚਾਰੀ ਦੀਪ ਚੈਤੰਨਿਆ ਜੀ ਮਹਾਰਾਜ ਹਦੀਆਬਾਦ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਅਤੇ ਸ਼੍ਰੀ ਰਾਮਚਰਿਤਮਾਨਸ ਦਾ ਨਿਰੰਤਰ ਪਾਠ ਸ਼ੁਰੂ ਕੀਤਾ ਜਾਵੇਗਾ। ਸ਼ੁੱਕਰਵਾਰ 28 ਮਾਰਚ ਨੂੰ ਸਵੇਰੇ ਹਵਨ ਯੱਗ ਤੋਂ ਬਾਅਦ ਸ੍ਰੀ ਰਮਾਇਣ ਪਾਠ ਦਾ ਭੋਗ ਤੇ ਪ੍ਰਵਚਨ, ਪਿਤਰ ਪੂਜਨ, ਭਜਨ ਕੀਰਤਨ ਅਤੇ ਭੰਡਾਰੇ ਦਾ ਪ੍ਰੋਗਰਾਮ ਹੋਵੇਗਾ। ਉਨ੍ਹਾਂ ਸਮੂਹ ਦੁੱਗਲ ਅਤੇ ਭਾਰਦਵਾਜ ਭਾਈਚਾਰੇ ਵੱਲੋਂ ਸੰਗਤਾਂ ਨੂੰ ਪ੍ਰਭਾਤ ਫੇਰੀਆਂ ਅਤੇ ਧਾਰਮਿਕ ਸਮਾਗਮ ‘ਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਸੁਸਾਇਟੀ ਦੇ ਸਕੱਤਰ ਸੁਨੀਲ ਦੁੱਗਲ, ਖਜ਼ਾਨਚੀ ਅਨੂਪ ਦੁੱਗਲ, ਆਚਾਰੀਆ ਅਨਿਲ ਭਾਰਦਵਾਜ, ਅਨਿਰੁੱਧ ਦੁੱਗਲ, ਮੰਗਲ ਰਾਮ ਦੁੱਗਲ, ਨੀਸ਼ੂ ਦੁੱਗਲ, ਦੀਪਕ ਦੁੱਗਲ, ਮੋਹਨ ਲਾਲ ਦੁੱਗਲ ਅਤੇ ਵੈਭਵ ਦੁੱਗਲ ਆਦਿ ਹਾਜਰ ਸਨ।























