ਦਿ ਆਰਕਿਟੈਕਟਸ ਐਂਡ ਇੰਜੀਨੀਅਰਸ ਐਸੋਸੀਏਸ਼ਨ ਮਾਨਸਾ ਦਾ ਗਠਨ

0
101

ਮਾਨਸਾ {ਜੋਨੀ ਜਿੰਦਲ} ਮਾਨਸਾ ਸ਼ਹਿਰ ਦੇ ਸਾਰੇ ਆਰਕਿਟੈਕਟਸ ਅਤੇ ਇੰਜੀਨੀਅਰਸ ਵੱਲੋਂ ਇਕ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਦਾ ਸੰਚਾਲਨ ਮਨੀਸ਼ ਜਿੰਦਲ ਵੱਲੋਂ ਵਿਨੋਦ ਜਿੰਦਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ ।ਮੀਟਿੰਗ ਦੌਰਾਨ ਦਿ ਆਰਕਿਟੈਕਟਸ ਐਂਡ ਇੰਜੀਨੀਅਰਸ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਐਸੋਸੀਏਸ਼ਨ ਦਾ ਮੁੱਖ ਮਕਸਦ ਲੋਕਾਂ ਨੂੰ ਪਾਰਦਰਸ਼ਤਾ ਨਾਲ ਸੇਵਾਵਾਂ ਦੇਣਾ ਅਤੇ ਇਸ ਕਿੱਤੇ ਨਾਲ ਜੁੜੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਣਾ ਹੋਵੇਗਾ।
ਐਸੋਸੀਏਸ਼ਨ ਦੇ ਗਠਨ ਤੋਂ ਬਾਅਦ ਹਾਜ਼ਰ ਮੈਂਬਰਾਨ ਵੱਲੋਂ ਸਰਵ ਸੰਮਤੀ ਨਾਲ ਇੰਜ. ਵਿਨੋਦ ਕੁਮਾਰ ਜਿੰਦਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਸੈਕਟਰੀ ਭਾਰਤ ਭੂਸ਼ਣ, ਖਜਾਨਚੀ ਨਵੀਨ ਜਿੰਦਲ, ਜੁਆਇੰਟ ਸੈਕਟਰੀ ਇੰਜ. ਮਨੀਸ਼ ਜਿੰਦਲ, ਸੋਹਿਤ ਕੁਮਾਰ ਸੋਸ਼ਲ ਮੀਡੀਆ ਅਡਵਾਈਜ਼ਰ, ਪੰਕਜ ਸੰਗੀਲਾ ਪੀ.ਆਰ.a. ਨਿਯੁਕਤ ਕੀਤੇ ਗਏ ਇਸ ਤੋਂ ਇਲਾਵਾ ਸੰਜੀਵ ਮਿੱਢਾ,ਹਰਮੀਤ ਚਹਿਲ, ਨਵਤੇਜ ਸਿੰਘ, ਗੌਰਵ ਜਿੰਦਲ,ਗੁਰਦੀਪ ਸਿੰਘ, ਵਿਕਰਾਂਤ ਸਿੰਗਲਾ, ਵਿਜੇ ਸਿੰਗਲਾ, ਰਾਜਿੰਦਰ ਕੁਮਾਰ ਸ਼ਾਮਿਲ ਸਨ।

ਮੀਟਿੰਗ ਦੀ ਸਮਾਪਤੀ ਪੁਲਵਾਮਾ ਵਿੱਚ ਆਤਮਘਾਤੀ ਧਮਾਕੇ ਵਿੱਚ ਮਾਰੇ ਗਏ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਆਤਮਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਕੀਤੀ ਗਈ।


EDITED BY : SARA YAHA | | Last Updated : 7:27 pm 17 ਫ਼ਰਵਰੀ 2019

LEAVE A REPLY

Please enter your comment!
Please enter your name here