

ਬੁਢਲਾਡਾ 1 ਨਵੰਬਰ(ਅਮਨ ਮਹਿਤਾ): ਦਿੱਲੀ ਫਿਰੋਜ਼ਪੁਰ ਰੇਲਵੇ ਲਾਇਨ ਊੱਪਰ ਬਠਿੰਡਾ ਫਿਰੋਜਪੁਰ ਦਿੱਲੀ ਪੈਸੇਚਰ ਗੱਡੀਆ ਦੇ ਰੱਦ ਕਰਨ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਰੇਲਵੇ ਮੁਸਾਫਰ ਵੈਲਫੇਅਰ ਦੇ ਆਗੂਆਂ ਨੇ ਸ਼ਟੇਸ਼ਨ ਮਾਸਟਰ ਨਿਤੇਸ਼ ਕੁਮਾਰ ਗੋਇਲ ਨੂੰ ਇੱਕ ਮੰਗ ਪੱਤਰ ਦੇ ਕੇ ਓਪਰੋਕਤ ਗੱਡੀਆ ਚਾਲੂ ਕਰਨ ਦੀ ਮੰਗ ਕੀਤੀ ਗਈ. ਸ਼ਟੇਸ਼ਨ ਮਾਸਟਰ ਨੇ ਦੱਸਿਆ ਕਿ ਰੇਲਵੇ ਬੋਰਡ ਵੱਲੋਂ 54641 ਅਪ ਦਿੱਲੀ ਫਿਰੋਜਪੁਰ ਅਤੇ 54642 ਡਾਊਨ ਫਿਰੋਜ਼ਪੁਰ ਦਿੱਲੀ ਗੱਡੀਆ 5 ਨਵੰਬਰ ਤੱਕ ਬੰਦ ਕਰ ਦਿੱਤੀ ਗਈ ਹੈ. ਬੰਦ ਦਾ ਕਾਰਨ ਉਨ੍ਹਾਂ ਸ਼ਪੱਸ਼ਟ ਨਹੀਂ ਕੀਤਾ. ਵੈਲਫੇਅਰ ਦੇ ਆਗੂ ਟੀ ਸੀ ਕੁਮਾਰ ਅਤੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਓਪਰੋਕਤ ਗੱਡੀਆ ਜ਼ੋ 1.28 ਤੇ ਬਠਿੰਡਾ ਫਿਰੋਜ਼ਪੁਰ ਅਤੇ 3.45 ਤੇ ਫਿਰੋਜ਼ਪੁਰ ਤੋਂ ਦਿੱਲੀ ਜਾਣ ਲਈ ਬੁਢਲਾਡਾ ਵਿਖੇ ਆਉਣ ਜਾਣ ਦਾ ਸਮਾ ਹੈ. ਜਿਸ ਨਾਲ ਲੋਕਾਂ ਨੂੰ ਨੇੜਲੇ ਸ਼ਟੇਸ਼ਨਾਂ ਤੇ ਜਾਣ ਲਈ ਕਾਫੀ ਰਾਹਤ ਮਹਿਸੂਸ ਹੁੰਦੀ ਹੈ. ਪਰੰਤੂ ਟਰੇਨਾਂ ਬੰਦ ਕਰਨ ਨਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਸ਼ਹਿਰ ਦੇ ਲੋਕਾਂ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਬੇਨਤੀ ਕੀਤੀ ਹੈ ਕਿ ਰੱਦ ਕੀਤੀਆਂ ਟਰੇਨਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ. ਰੇਲਵੇ ਵੈਲਫੇਅਰ ਦੇ ਆਗੂਆਂ ਨੇ ਕੇਂਦਰੀ ਮੰਤਰੀ ਬੀਬਾ ਬਾਦਲ ਤੱਕ ਮੰਗ ਪੱਤਰ ਪਹੁੰਚਾਉਣ ਲਈ ਕੋਰ ਕਮੇਟੀ ਦੇ ਮੈਬਰ ਠੇਕੇਦਾਰ ਗੁਰਪਾਲ ਸਿੰਘ, ਬੱਲਮ ਸਿੰਘ ਕਲੀਪੁਰ, ਹਰਮੇਲ ਸਿੰਘ ਕਲੀਪੁਰ, ਗੁਰਦੀਪ ਸਿੰਘ ਟੋਡਰਪੁਰ, ਨਗਰ ਕੋਸਲ ਪ੍ਰਧਾਨ ਕਾਕਾ ਕੋੋਚ ਨੂੰ ਮੰਗ ਪੱਤਰ ਦਿੱਤਾ ਗਿਆ.
ਫੋਟੋ: ਬੁਢਲਾਡਾ: ਰੇਲਵੇ ਮੁਸਾਫਰ ਵੈਲਫੇਅਰ ਦੇ ਆਗੂ ਬੰਦ ਗੱਡੀਆ ਸੰਬੰਧੀ ਜਾਣਕਾਰੀ ਦਿੰਦੇ ਹੋਏ.























