

ਬੁਢਲਾਡਾ 21 ਨਵੰਬਰ(ਅਮਨ ਮਹਿਤਾ): ਆਲ ਇੰਡੀਆ ਫੇਅਰ ਪ੍ਰਾਇਜਸਾਪ ਡੀਲਰਸ ਫੈਡਰੇਸ਼ਨ ਦੇ ਸੱਦੇ ਤੇ ਦਿੱਲੀ ਦੇ ਜੰਤਰ ਮੰਤਰ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਜਿਲ੍ਹਾ ਡਿੱਪੂ ਹੋਲਡਰ ਐਸ਼ੋਸ਼ੀਏਸਨ ਵੱਲੋਂ 25 ਨਵੰਬਰ ਨੂੰ ਜਿਲ੍ਹਾ ਪੱਧਰੀ ਮੀਟਿੰਗ ਸੱਦੀ ਗਈ ਹੈ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿੱਪੂ ਹੋਲਡਰ ਐਸ਼ੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਬਿਕਰ ਸਿੰਘ ਬੋੜਾਵਾਲ ਅਤੇ ਜਰਨਲ ਸਕੱਤਰ ਹੰਸ ਰਾਜ ਸਾਬਕਾ ਸਰਪੰਚ ਨੇ ਦੱਸਿਆ ਕਿ ਆਲ ਇੰਡੀਆ ਫੇਅਰ ਪ੍ਰਾਇਜਸਾਪ ਡੀਲਰਸ ਫੈਡਰੇਸ਼ਨ ਦੇ ਸੱਦੇ ਤੇ 1 ਦਸੰਬਰ ਤੋ 13 ਦਸੰਬਰ ਤੱਕ ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਜੰਤਰ ਮੰਤਰ ਦਿੱਲੀ ਵਿਖੇ ਧਰਨੇ ਦਿੱਤਾ ਜਾ ਰਿਹਾ ਹੈ. ਜਿਸ ਲਈ ਐਸ਼ੋਸ਼ੀਏਸ਼ਨ ਦੇ ਮੈਬਰਾਂ ਅਤੇ ਡਿੱਪੂ ਹੋਲਡਰਾ ਨੂੰ ਲਾਮਬੰਧ ਕਰਨ ਲਈ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਜ਼ੋ ਸਵੇਰੇ 11 ਵਜੇ ਜਿਲ੍ਹਾ ਫੂਡ ਸਪਲਾਈ ਕੰਟਰੋਲਰ ਦਫਤਰ ਮਾਨਸਾ ਵਿਖੇ ਕੀਤੀ ਜਾਵੇਗੀ. ਜਿਸ ਵਿੱਚ ਜਿਲ੍ਹੇ ਦੇ ਸਾਰੇ ਮਾਨਸਾ ਜਿਲ੍ਹੇ ਦੇ ਡਿੱਪੂ ਹੋਲਡਰਾ ਨੂੰ ਸਮੇ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ.























