

ਚੰਡੀਗੜ੍ਹ: ਦਿੱਲੀ ਤੇ ਲਾਗਲੇ ਇਲਾਕਿਆਂ (ਐਨਸੀਆਰ) ਵਿੱਚ ਪੁਰਾਣੀਆਂ ਪੈਟਰੋਲ ਤੇ ਡੀਜ਼ਲ ਕਾਰਾਂ ‘ਤੇ ਲੱਗੀ ਰੋਕ ਕਾਰਨ ਹੁਣ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਾਰ ਬਾਜ਼ਾਰ ਸ਼ਿੰਗਾਰੇ ਜਾਣ ਲੱਗੇ ਹਨ। ਕਾਰ ਵਪਾਰੀ ਦਿੱਲੀ ਤੋਂ ਘੱਟ ਕੀਮਤ ‘ਤੇ ਕਾਰਾਂ ਖ਼ਰੀਦ, ਇੱਥੇ ਵੇਚ ਕੇ ਚੰਗੀ ਕਮਾਈ ਕਰ ਰਹੇ ਹਨ।
ਦਰਅਸਲ, ਸੁਪਰੀਮ ਕੋਰਟ ਨੇ ਬੀਤੇ ਦਿਨ ਆਦੇਸ਼ ਜਾਰੀ ਕਰ ਦਿੱਤੇ ਸਨ ਕਿ ਦਿੱਲੀ ਤੇ ਐਨਸੀਆਰ ਵਿੱਚ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨ ਹੁਣ ਨਹੀਂ ਚੱਲਣਗੇ। ਅਦਾਲਤ ਨੇ ਆਵਾਜਾਈ ਵਿਭਾਗ ਨੂੰ ਅਜਿਹੇ ਵਾਹਨਾਂ ਦੀ ਸ਼ਨਾਖ਼ਤ ਕਰਨ ਤੇ ਜ਼ਬਤ ਕੀਤੇ ਜਾਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਹੁਕਮ ਦਿੱਤੇ ਹਨ। ਦੇਸ਼ ਦੀ ਸਿਖਰਲੀ ਅਦਾਲਤ ਦੇ ਹੁਕਮ ਕਾਰਨ ਪੁਰਾਣੇ ਵਾਹਨਾਂ ਦੀ ਖਰੀਦੋ-ਫਰੋਖ਼ਤ ਕਰਨ ਵਾਲਿਆਂ ਦੇ ਵਾਰੇ ਨਿਆਰੇ ਹੋ ਗਏ ਹਨ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ 15 ਸਾਲ ਤਕ ਡੀਜ਼ਲ ਤੇ ਪੈਟਰੋਲ ਵਾਹਨ ਚਲਾਏ ਜਾ ਸਕਦੇ ਹਨ। ਦਿੱਲੀ ਵਿੱਚ ਹਰ ਸਾਲ ਤਕਰੀਬਨ ਦੋ ਲੱਖ ਵਾਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ। ਇਸੇ ਹਿਸਾਬ ਨਾਲ ਵਾਹਨ ਆਪਣਾ ਵੇਲਾ ਵੀ ਵਿਹਾਅ ਰਹੀਆਂ ਹਨ ਪਰ ਫਿਲਹਾਲ ਕਾਰ ਡੀਲਰ 8-9 ਸਾਲ ਪੁਰਾਣੀਆਂ ਡੀਜ਼ਲ ਕਾਰਾਂ ਤੇ 12-13 ਸਾਲ ਪੁਰਾਣੀਆਂ ਪੈਟਰੋਲ ਕਾਰਾਂ ਦੀ ਖਰੀਦੋ-ਫਰੋਖ਼ਤ ਹੀ ਕਰ ਰਹੇ ਹਨ, ਜਿਨ੍ਹਾਂ ਵਿੱਚ ਚੰਗੀ ਕਮਾਈ ਦੀ ਵੀ ਆਸ ਹੁੰਦੀ ਹੈ।
EDITED BY : SARA YAHA | | Last Updated : 6:35 pm 31 October 2018
























