*ਦਿਲ ਦੀ ਬੀਮਾਰੀ ਤੋਂ ਪੀੜਤ ਬੱਚੇ ਦਾ ਮੁਫ਼ਤ ਅਪਰੇਸ਼ਨ ਹੋਇਆ*

0
38

ਮਾਨਸਾ 17 ਜੂਨ(ਸਾਰਾ ਯਹਾਂ/ਚਾਨਣਦੀਪ ਸਿੰਘ ਔਲਖ) : ਸਿਵਲ ਸਰਜਨ ਡਾਕਟਰ ਅਰਵਿੰਦਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਮਨਦੀਪ ਸਿੰਘ ਦੀ ਅਗਵਾਈ ਵਿੱਚ ਦਿਲ ਦੀ ਬੀਮਾਰੀ ਤੋਂ ਪੀੜਤ ਬੱਚੇ ਦਾ ਸਫ਼ਲ ਅਪਰੇਸ਼ਨ ਕਰਵਾਇਆ ਗਿਆ।

ਡਾਕਟਰ ਅਮਰਿੰਦਰ ਸ਼ਾਰਦਾ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵੱਸਥ ਪ੍ਰੋਗਰਾਮ ਤਹਿਤ ਸਿਹਤ ਬਲਾਕ ਖਿਆਲਾ ਕਲਾਂ ਦੀ ਟੀਮ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਸਲਾਨਾ ਜਾਂਚ ਦੌਰਾਨ ਆਪਣੇ ਹਾਣੀ ਬੱਚਿਆਂ ਦੇ ਮੁਕਾਬਲੇ ਘੱਟ ਕੱਦ, ਭਾਰ ਅਤੇ ਸਰੀਰਕ ਵਿਕਾਸ ਘੱਟ ਹੋਣ ਕਾਰਨ ਉਚ ਹਸਪਤਾਲ ਵਿੱਚ ਇਲਾਜ ਲਈ ਰੈਫਰ ਕੀਤਾ ਜਾਂਦਾ ਹੈ । ਇਸ ਜਾਂਚ ਤਹਿਤ ਨੂਰ ਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ ਦੀ ਜਾਂਚ ਅਤੇ ਟੈਸਟ ਹੋਣ ਉਪਰੰਤ ਦਿਲ ਦੇ ਛੇਕ ਹੋਣ ਦੀ ਪੁਸ਼ਟੀ ਹੋਈ।

 ਸਿਹਤ ਬਲਾਕ ਖਿਆਲਾ ਕਲਾਂ ਦੀ ਟੀਮ ਵੱਲੋਂ ਮਾਪਿਆਂ ਨੂੰ ਪ੍ਰੇਰਿਤ ਕਰਕੇ ਉਚ ਹਸਪਤਾਲ ਵਿੱਚ ਇਲਾਜ ਲਈ ਫਾਈਲ ਮੰਨਜੂਰ ਕਰਵਾਈ ਗਈ।

ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਲਾਭਪਾਤਰੀ ਮਾਪਿਆਂ ਦਾ ਆਯੂਸ਼ਮਾਨ ਭਾਰਤ ਮੁਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਉਪਰੰਤ ਉਚ ਹਸਪਤਾਲਾਂ ਦੀ ਸੂਚੀ ਬਾਰੇ ਦੱਸਿਆ ਗਿਆ ਜਿਸ ਉਪਰੰਤ ਮਾਪਿਆਂ ਵੱਲੋਂ ਪੀ ਜੀ ਆਈ ਚੰਡੀਗੜ੍ਹ ਨਾਲ ਤਾਲਮੇਲ ਕੀਤਾ ਗਿਆ। ਸਾਰੇ ਟੈਸਟ ਕਰਨ ਉਪਰੰਤ ਅਪ੍ਰੈਲ ਮਹੀਨੇ ਵਿੱਚ ਪੀ ਜੀ ਆਈ ਦੀ ਡਾਕਟਰਾਂ ਦੀ ਟੀਮ ਵੱਲੋਂ ਸਫ਼ਲ ਅਪਰੇਸ਼ਨ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸਿਹਤ ਬਲਾਕ ਖਿਆਲਾ ਕਲਾਂ ਦੀ ਟੀਮ ਵੱਲੋਂ ਇਲਾਜ ਪ੍ਰਾਪਤ ਕਰਵਾ ਚੁੱਕੇ ਬੱਚਿਆਂ ਦੀ ਘਰ ਘਰ ਜਾ ਕੇ ਫਾਲੋਅੱਪ ਕੀਤੀ ਜਾ ਰਹੀ ਹੈ।ਇਸ ਮਿਲਣੀ ਮੌਕੇ ਮਾਪਿਆਂ ਵੱਲੋਂ ਬੱਚੇ ਦਾ ਸਫ਼ਲ ਅਤੇ ਮੁਫ਼ਤ ਅਪਰੇਸ਼ਨ ਕਰਵਾਉਣ ਲਈ ਸਿਹਤ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਸਿਹਤ ਟੀਮ ਦੇ ਮੈਂਬਰ ਜੁਗਰਾਜ ਸਿੰਘ ਅਤੇ ਕੁਲਵੀਰ ਕੌਰ ਹਾਜ਼ਰ ਸਨ।

LEAVE A REPLY

Please enter your comment!
Please enter your name here