ਦਿਲਬਾਗ ਸਿੰਘ ਕਾਹਲੋ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

0
13

ਮਾਨਸਾ  7 ਅਗਸਤ (ਬਪਸ):ਸੀਨੀਅਰ ਕਾਂਗਰਸੀ ਵਰਕਰ ਦਿਲਬਾਗ ਸਿੰਘ ਕਾਹਲੋ ਸਾਬਕਾ ਸਰਪੰਚ ਧਿਗਾਣਾ ਦੇ ਪਰਿਵਾਰ ਨੂੰ ਉਸ ਸਮੇ ਗਹਿਰਾ ਸਦਮਾ ਲੱਗਿਆ ਜਦੋ ਉਨ੍ਹਾਂ ਦੀ ਮੌਤ ਹੋ ਗਈ। ਉਹ ਪਿਛਲੇ ਕੁਝ ਦਿਨਾਂ ਤੋ ਜੇਰੇ ਇਲਾਜ ਚੱਲ ਰਹੇ ਸਨ। ਉਨ੍ਹਾਂ ਦੀ ਇਸ ਵੇਬਖਤੀ ਮੌਤ ਤੇ ਅਜੀਤਇੰਦਰ ਸਿੰਘ ਮੋਫਰ ਸਾਬਕਾ ਵਿਧਾਇਕ ਸਰਦੂਲਗੜ੍ਹ, ਵਿਕਰਮ ਮੋਫਰ ਸਾਬਕਾ ਜ਼ਿਲਾ ਕਾਂਗਰਸ ਪ੍ਰਧਾਨ  ਮਾਨਸਾ, ਸਤਪਾਲ ਵਰਮਾ, ਸਰਜੀਵਨ ਸਿੰਘ ਝੰਡੂਕੇ, ਮਥਰਾ ਦਾਸ ਗਰਗ, ਸਰਪੰਚ ਕੁਲਬੀਰ ਸਿੰਘ ਝੰਡਾ, ਦੀਦਾਰ ਹੀਰਕੇ, ਬੇਅੰਤ ਧਾਲੀਵਾਲ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਪੀਲ ਕਰਦਿਆਂ ਦੁੱਖ ਸਾਂਝਾ ਕੀਤਾ। ਸਵ: ਦਿਲਬਾਗ ਸਿੰਘ ਕਾਹਲੋ ਸਾਬਕਾ ਸਰਪੰਚ ਧਿਗਾਣਾ ਦੀ ਅੰਤਿਮ ਅਰਦਾਸ ਤੇ ਪਾਠ ਦੇ ਭੋਗ ਮਿਤੀ 9 ਅਗਸਤ 2019 ਦਿਨ ਸੁੱਕਰਵਾਰ ਨੂੰ ਬਾਅਦ ਦੁਪਹਿਰ 12:30 ਵਜੇ ਗੁਰੂ ਘਰ ਪਿੰਡ ਧਿਗਾਣਾ ਵਿਖੇ ਪਵੇਗਾ।

LEAVE A REPLY

Please enter your comment!
Please enter your name here