ਦਿਨ ਚੜ੍ਹਦਿਆਂ ਹੀ ਵਰ੍ਹਿਆ ਮੀਂਹ, ਹਿਮਾਚਲ ਦੇ ਅੱਠ ਜ਼ਿਲ੍ਹਿਆਂ ‘ਚ ਚੇਤਾਵਨੀ

0
74

ਚੰਡੀਗੜ੍ਹ: ਜੂਨ ਮਹੀਨੇ ‘ਚ ਪੂਰਾ ਦੇਸ਼ ਗਰਮੀ ਨਾਲ ਤਪ ਰਿਹਾ ਹੈ। ਅਜਿਹੇ ‘ਚ ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਦੇ ਕੁਝ ਹਿੱਸਿਆਂ ‘ਚ ਸਵੇਰੇ ਬਾਰਸ਼ ਹੋਈ। ਇਸ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ। ਬੁੱਧਵਾਰ ਸ਼ਾਮ ਨੂੰ ਹੀ ਹਵਾ ਚੱਲਣੀ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਸਵੇਰੇ ਅਸਮਾਨ ‘ਚ ਕਾਲੇ ਬਦਲ ਛਾ ਗਏ ਤੇ ਬਾਰਸ਼ ਹੋਣ ਲੱਗ ਗਈ।

ਇਸ ਦੇ ਨਾਲ ਹੀ ਹਿਮਾਚਲ ‘ਚ ਮੌਸਮ ਵਿਭਾਗ ਨੇ ਅੱਠ ਜ਼ਿਲ੍ਹਿਆਂ ‘ਚ ਹਨੇਰੀ ਦੀ ਚੇਤਾਵਨੀ ਦਿੱਤੀ ਹੈ। ਵਿਭਾਗ ਮੁਤਾਬਕ ਅੱਠ ਤੇ ਨੌਂ ਜੂਨ ਨੂੰ ਮੌਸਮ ਸਾਫ਼ ਰਹੇਗਾ। ਇਸ ਤੋਂ ਬਾਅਦ10 ਜੂਨ ਤਕ ਸੂਬੇ ਦੇ ਉਪਰੀ ਖੇਤਰਾਂ ‘ਚ ਬਰਫਬਾਰੀ ਤੇ ਹੇਠਲੇ ਖੇਤਰਾਂ ‘ਚ ਬਾਰਸ਼ ਹੋ ਸਕਦੀ ਹੈ। ਪਿਛਲੇ ਕੁਝ ਦਿਨਾਂ ਤੋਂ ਗਰਮੀ ਨੇ ਆਪਣਾ ਕਹਿਰ ਜਾਰੀ ਰੱਖਿਆ ਹੋਇਆ ਸੀ। ਅੱਜ ਸਵੇਰੇ ਹੋਈ ਬਾਰਸ਼ ਨਾਲ ਆਮ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ।

ਹਿਮਾਚਲ ‘ਚ ਗਰਮੀ ਤੋਂ ਰਾਹਤ ਪਾਉਣ ਆਏ ਸੈਲਾਨੀਆ ਨੇ ਅੱਜ ਦਿਨ ਦੀ ਸ਼ੁਰੂਆਤ ਸੁੱਖ ਦਾ ਸਾਹ ਲੈ ਕੇ ਕੀਤੀ। ਇਸ ਤੋਂ ਇਲਾਵਾ ਚੰਬਾ, ਕੁੱਲੂ, ਮੰਡੀ ਸਮੇਤ ਕਈ ਇਲਾਕਿਆਂ ‘ਚ ਹਲਕਾ ਮੀਂਹ ਪਿਆ। ਇਸ ਦੇ ਨਾਲ ਚੰਡੀਗੜ੍ਹ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ‘ਚ ਵੀਰਵਾਰ ਨੂੰ ਸਵੇਰੇ ਹਲਕਾ ਮੀਂਹ ਪੀਆ। ਬਦਲ ਛਾਏ ਹੋਏ ਹਨ ਤੇ ਬਾਰਸ਼ ਹੋ ਰਹੀ ਹੈ।

LEAVE A REPLY

Please enter your comment!
Please enter your name here