

11 ਅਕਤੂਬਰ ਬੁਢਲਾਡਾ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਅੱਜ ਬੱਸ ਸਟੈਂਡ ਤੇ ਸਵਾਰੀਆਂ ਦੀ ਸਹੂਲਤ ਲਈ ਇੱਕ ਨਵੀਂ ਪਾਣੀ ਵਾਲੀ ਟੈਂਕੀ ਰੱਖੀ ਗਈ ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਸੁਖਦਰਸ਼ਨ ਸਿੰਘ ਕੁਲਾਨਾ ਨੇ ਦੱਸਿਆ ਕਿ ਸੰਸਥਾ ਵਲੋਂ ਚਲਾਏ ਜਾ ਰਹੇ ਬੱਸ ਸਟੈਂਡ ਅਤੇ ਹਸਪਤਾਲ ਵਾਲੇ ਪਿਆਓ 31 ਅਕਤੂਬਰ ਤੋਂ ਬੰਦ ਕੀਤੇ ਜਾ ਰਹੇ ਹਨ। ਪਾਣੀ ਵਾਲੇ ਰਿਕਸ਼ਿਆਂ ਦੀ ਸੇਵਾ ਜੀਰੀ ਫ਼ਸਲ ਕਾਰਨ ਨਵੰਬਰ ਦਾ ਮਹੀਨਾ ਜਾਰੀ ਰਹੇਗੀ। ਸੰਸਥਾ ਮੈਂਬਰ ਨਰੇਸ਼ ਕੁਮਾਰ ਅਤੇ ਸੋਹਣ ਸਿੰਘ ਨੇ ਦੱਸਿਆ ਕਿ ਸਟੈਂਡ ਸਮੇਤ ਇਸ ਨਵੀਂ ਟੈਂਕੀ ਦੀ ਸੇਵਾ ਪੈਨਸ਼ਨਰ ਨਗਰ ਕੌਂਸਲ ਤੋਂ ਰਿਟਾਇਰ ਸ੍ਰੀ ਪਵਨ ਕੁਮਾਰ ਜੈਨ ਜੀ ਵਲੋਂ ਆਪਣੇ ਪਿਤਾ ਸਵ ਸ਼੍ਰੀ ਸੋਹਣ ਲਾਲ ਅਤੇ ਮਾਤਾ ਸਵ ਮੂਰਤੀ ਦੇਵੀ ਦੀ ਮਿੱਠੀ ਯਾਦ ਵਿੱਚ ਕੀਤੀ ਗਈ ਹੈ। ਸੰਸਥਾ ਵਲੋਂ ਸ੍ਰੀ ਪਵਨ ਜੈਨ ਜੀ ਦਾ ਤਹਿਦਿਲੋਂ ਧੰਨਵਾਦ ਕਰਦੇ ਹੋਏ ਸਨਮਾਨਿਤ ਕੀਤਾ ਗਿਆ ਅਤੇ ਬਦਾਨੇ ਦਾ ਪ੍ਰਸ਼ਾਦ ਵੰਡਿਆ ਗਿਆ।ਉਹਨਾਂ ਕਿਹਾ ਕਿ ਠੰਡਾ ਪਾਣੀ ਪੀ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਦੁਆਵਾਂ ਨਿਕਲਦੀਆਂ ਹਨ। ਵਾਹਿਗੁਰੂ ਜੀ ਉਹਨਾਂ ਦੁਆਵਾਂ ਨਾਲ ਪਰਿਵਾਰ ਨੂੰ ਖੁਸ਼ ਰੱਖਣ। ਮਾਤਾ ਪਿਤਾ ਜੀ ਦਾ ਅਸ਼ੀਰਵਾਦ ਹਮੇਸ਼ਾਂ ਪਰਿਵਾਰ ਦੇ ਸਿਰ ਤੇ ਬਣਿਆ ਰਹੇ। ਅੱਜ ਦੇ ਦਿਨ ਦੀ ਪਾਣੀ ਦੀ ਸੇਵਾ ਵੀ 1100 ਰੁਪਏ ਦੇ ਕੇ ਇਹਨਾਂ ਵਲੋਂ ਕੀਤੀ ਗਈ ਹੈ।ਇਸ ਮੌਕੇ ਉਪਰੋਕਤ ਤੋਂ ਇਲਾਵਾ ਸ੍ਰੀ ਪਵਨ ਜੈਨ , ਉਹਨਾਂ ਦਾ ਬੇਟਾ, ਬਲਜਿੰਦਰ ਸ਼ਰਮ , ਨੱਥਾ ਸਿੰਘ, ਮਹਿੰਦਰਪਾਲ ਸਿੰਘ ਆਨੰਦ, ਗੋਸਵਾਮੀ ਸਵੀਟਸ਼ ਵਾਲੇ, ਕਮਲਪ੍ਰੀਤ ਸਿੰਘ, ਪਿਆਓ ਦੀ ਸੇਵਾ ਕਰਦੀ ਗੀਤਾ ਰਾਣੀ ਆਦਿ ਹਾਜ਼ਰ ਸਨ।























