ਦਸੰਬਰ 2018 ਦੌਰਾਨ ਲਾਭਪਾਤਰੀਆਂ ਨੂੰ ਕੀਤੀਆਂ 8826 ਫਰਦਾਂ ਜ਼ਾਰੀ : ਡਿਪਟੀ ਕਮਿਸ਼ਨਰ

0
11

ਮਾਨਸਾ, 13 ਜਨਵਰੀ (ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਮੀਨੀ ਰਿਕਾਰਡ ਸਬੰਧੀ ਲੋਕਾਂ ਨੂੰ ਫਰਦਾਂ ਮੌਕੇ ‘ਤੇ ਹੀ ਮੁਹੱਈਆ ਕਰਵਾਉਣ ਵਿੱਚ ਜ਼ਿਲ੍ਹੇ ਦੇ ਫਰਦ ਕੇਂਦਰ ਕਾਫ਼ੀ ਸਹਾਈ ਸਿੱਧ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਚੱਲ ਰਹੇ 7 ਫ਼ਰਦ ਕੇਂਦਰਾਂ ਤੋਂ ਦਸੰਬਰ 2018 ਮਹੀਨੇ ਦੌਰਾਨ 8826 ਫਰਦਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਲੋਕਾਂ ਨੂੰ ਫਰਦਾਂ ਮੁਹੱਈਆ ਕਰਵਾਉਣ ‘ਤੇ ਸਮੂਹ ਫਰਦ ਕੇਂਦਰਾਂ ਤੋਂ ਕਰੀਬ 1058940/- ਰੁਪਏ ਦੀ ਆਮਦਨ ਹੋਈ ਹੈ। ਉਨ੍ਹਾਂ ਦੱਸਿਆ ਕਿ ਫਰਦ ਕੇਂਦਰਾਂ ਰਾਹੀਂ ਜ਼ਮੀਨੀ ਰਿਕਾਰਡ ਲਈ ਸਬੰਧਤ ਵਿਅਕਤੀਆਂ ਨੂੰ ਫਰਦ ਦੀ ਕਾਪੀ ਮੌਕੇ ‘ਤੇ ਹੀ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ, ਜਿਸ ਨਾਲ ਲੋਕਾਂ ਦੇ ਸਮੇਂ ਦੇ ਨਾਲ-ਨਾਲ ਉਨ੍ਹਾਂ ਦੇ ਧਨ ਦੀ ਵੀ ਬੱਚਤ ਹੋ ਰਹੀ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰਦ ਕੇਂਦਰ ਮਾਨਸਾ ਵਿਖੇ 2119 ਫਰਦਾਂ, ਭੀਖੀ ਵਿਖੇ 797, ਜੋਗਾ ਵਿਖੇ 695, ਸਰਦੂਲਗੜ੍ਹ ਵਿਖੇ 1202, ਝੁਨੀਰ ਵਿਖੇ 588, ਬੁਢਲਾਡਾ ਵਿਖੇ 2401 ਅਤੇ ਬਰੇਟਾ ਵਿਖੇ 1024 ਫਰਦਾਂ ਦੇ 52947 ਵਰਕੇ ਮੁਹੱਈਆ ਕਰਵਾਏ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਰਕਿਆਂ ਲਈ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਫੀਸ ਪ੍ਰਾਪਤ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਨੇ ਜ਼ਮੀਨ ਦੀ ਫਰਦ ਦੀ ਕਾਪੀ ਲੈਣੀ ਹੋਵੇ, ਉਹ ਅਰਜ਼ੀ ਦੇ ਕੇ ਮਿੰਟਾਂ ਵਿੱਚ ਹੀ ਤਸਦੀਕ ਕੀਤੀ ਕਾਪੀ ਪ੍ਰਾਪਤ ਕਰ ਸਕਦਾ ਹੈ।


EDITED BY : SARA YAHA | | Last Updated : 7:33 PM 13ਜਨਵਰੀ 2018

LEAVE A REPLY

Please enter your comment!
Please enter your name here