

ਬੁਢਲਾਡਾ (ਸਾਰਾ ਯਹਾਂ/ਮੇਹਤਾ ਅਮਨ) ਮਿੱਟੀ ਤੇ ਪਹਿਲਵਾਨ ਢਹਿੰਦੇ ਦੇਖੇ, ਪਰ ਮਿੱਟੀ ਚੋ ਮੈਡਲ ਕੱਢਣ ਵਾਲਾ ਡੀ.ਐਸ.ਪੀ ਗਮਦੂਰ ਸਿੰਘ ਨੇ ਨੈਸ਼ਨਲ ਪੱਧਰ ਤੇ ਆਪਣੀ ਵੱਖਰੀ ਪਹਿਚਾਣ ਬਣਾ ਕੇ ਖੇਡ ਜਗਤ ਵਿੱਚ ਤਰਥੱਲੀ ਮਚਾ ਦਿੱਤੀ। ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਹੀ ਰਿਕਾਰਡ ਤੋੜਦਿਆਂ ਬੈਸ਼ਟ ਅਥਲੀਟ ਬਣੇ, ਐਥਲੈਟਿਕਸ ਡਿਕੈਥਲਨ ਖੇਡ ਵਿੱਚ ਨੈਸ਼ਨਲ ਲੈਵਲ ਤੇ 9 ਮੈਡਲ ਪ੍ਰਾਪਤ ਕਰਕੇ ਰਿਕਾਰਡ ਕਾਇਮ ਕੀਤਾ। ਜਿਨ੍ਹਾਂ ਦੀ ਜਿੰਦਗੀ ਦੀ ਸ਼ੁਰੂਆਤ ਥਾਣੇ ਦੇ ਲਾਕਅੱਪ ਤੋਂ ਸ਼ੁਰੂ ਹੋਈ। ਜੋ ਜਿੰਦਗੀ ਦੇ ਡਰਾਵਨੇ ਪਲਾ ਨੂੰ ਮੁੜ ਯਾਦ ਕਰਨਾ ਆਪਣੇ ਆਪ ਵਿੱਚ ਝਿੰਜੋੜਣ ਵਾਲੀ ਸੀ। ਥਾਣੇ ਦੀ ਜੇਲ੍ਹ ਵਿੱਚ ਬੰਦ ਗਮਦੂਰ ਦੇ ਹੌਂਸਲੇ ਨੂੰ ਦੇਖਦਿਆਂ 1987 ਵਿੱਚ ਐਸ.ਐਸ.ਪੀ. ਬਠਿੰਡਾ ਰਾਜਦੀਪ ਸਿੰਘ ਗਿੱਲ ਦੀ ਪਾਰਖੂ ਅੱਖ ਨੇ ਜੇਲ੍ਹ ਚੋ ਕੱਢਦਿਆਂ ਗਮਦੂਰ ਨੂੰ ਜਿੰਦਗੀ ਦੇ ਟਰੈਕ ਤੇ ਲੈ ਆਏ।
ਗਮਦੂਰ ਸਿੰਘ ਦਾ ਜਨਮ ਪਿੰਡ ਘਨੌਰੀ ਕਲਾ (ਹਲਕਾ ਧੂਰੀ) ਵਿਖੇ ਪਿਤਾ ਪ੍ਰੀਤਮ ਸਿੰਘ ਦੇ ਘਰ ਮਾਤਾ ਦਲੀਪ ਕੌਰ ਦੀ ਕੁੱਖੋਂ ਹੋਇਆ। 5 ਭਰਾਵਾਂ ਦਾ ਪਾਲਣ ਪੋਸ਼ਣ ਪਿਤਾ ਦੀ ਛੋਟੇ ਉਮਰੇ ਮੌਤ ਤੋਂ ਬਾਅਦ ਮਾਤਾ ਦਲੀਪ ਕੌਰ ਨੇ ਆਪਣੀ ਛੱਤਰ ਛਾਇਆ ਹੇਠ ਕੀਤਾ। ਗਮਦੂਰ ਸਿੰਘ ਨੇ 10ਵੀਂ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਕਰਕੇ ਰਣਵੀਰ ਕਾਲਜ ਸੰਗਰੂਰ ਤੋਂ ਬੀ.ਏ. ਦੀ ਪੜ੍ਹਾਈ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਬਗੈਰ ਕਿਸੇ ਦੋਸ਼ ਦੇ ਮਹੀਨੇ ਤੋਂ ਵੱਧ ਸਮਾਂ ਜੇਲ੍ਹ ਵਿੱਚ ਕੱਟਣਾ ਪਿਆ। ਇਸ ਦੌਰਾਨ ਉਨ੍ਹਾਂ ਦੇ ਸਾਥੀ ਅਵਤਾਰ ਸਿੰਘ ਨੂੰ ਇਸ ਦੀ ਭਿਣਕ ਪਈ ਕਿ ਗਮਦੂਰ ਸੰਗਰੂਰ ਪੁਲੀਸ ਦੇ ਅੜਿੱਕੇ ਆਏ ਹੋਇਆ ਹੈ ਤਾਂ ਉਸ ਨੇ ਸਾਰੀ ਗੱਲ ਖੇਡਾਂ ਦੇ ਸ਼ੌਕੀਨ ਅਫਸਰ ਰਾਜਦੀਪ ਸਿੰਘ ਗਿੱਲ ਜਾ ਦੱਸੀ। ਤਾਂ ਗਿੱਲ ਸਾਬ੍ਹ ਨੇ ਓਸੇ ਵੇਲ਼ੇ ਫੋਰਸ ਭੇਜ ਕੇ ਗਮਦੂਰ ਸਿੰਘ ਨੂੰ ਆਪਣੇ ਕੋਲ਼ ਬੁਲਾ ਲਿਆ। ਫਿਰ ਜਿੰਦਗੀ ਦਾ ਸਫਰ ਲੀਹ ਤੇ ਆਇਆ
5 ਅਕਤੂਬਰ 1987 ਨੂੰ ਪੁਲਿਸ ਵਿੱਚ ਭਰਤੀ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਐਥਲੈਟਿਕਸ ਡਿਕੈਥਲਨ ਖੇਡ ਵਿੱਚ ਨੈਸ਼ਨਲ ਲੈਵਲ ਤੇ 9 ਮੈਡਲ ਪ੍ਰਾਪਤ ਕਰਕੇ ਰਿਕਾਰਡ ਕਾਇਮ ਕੀਤਾ। ਉਥੇ 15 ਸਾਲ 1987 ਤੋਂ 2002 ਤੱਕ ਸਪੋਰਟਸ ਡਿਕੈਥਲਨ ਦੇ ਚੈਂਪੀਅਨ ਰਹੇ। ਪੰਜਾਬ ਪੁਲਿਸ ਦੇ ਕਈ ਸਟੇਟ ਰਿਕਾਰਡ ਤੋੜੇ, ਬੈਸ਼ਟ ਐਥਲੀਟ 1987 ਵਿੱਚ ਬਣੇ, ਡਿਸਕ ਥਰੋਅ ਪੰਜਾਬ ਚ ਫਸਟ, ਨੈਸ਼ਨਲ ਚ ਥਰਡ, ਡਿਕੈਥਲਨ ਵੱਚ ਨੈਸ਼ਨਲ ਪੱਧਰ ਤੇ ਸਿਲਵਰ, ਪੰਜਾਬ ਚ ਫਸਟ, ਯੂਨੀਵਰਸਿਟੀ ਗੋਲਡ, ਜੂਨੀਅਰ ਨੈਸ਼ਨਲ ਬਰਾਸ ਮੈਡਲ, ਸਟੇਟ ਫਸਟ ਪੁਜੀਸ਼ਨਾਂ ਹਾਸਲ ਕਰਕੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ। ਅੱਜ ਵੀ ਪੁਲਿਸ ਅੰਦਰ ਰਾਜਦੀਪ ਸਿੰਘ ਗਿੱਲ ਵੱਲੋਂ ਗਮਦੂਰ ਦੀ ਚੋਣ ਤੇ ਮਾਣ ਮਹਿਸੂਸ ਕੀਤਾ ਜਾਂਦਾ ਹੈ। ਪੁਲਿਸ ਦੀ 38 ਸਾਲਾਂ ਦੀ ਨੌਕਰੀ ਦੌਰਾਨ ਲੋਕ ਕਚੈਹਿਰੀ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਹਮੇਸ਼ਾ ਜੁਰਮ ਦੇ ਖਿਲਾਫ ਆਵਾਜ ਬੁਲੰਦ ਕਰਦਿਆਂ ਲੋਕਾਂ ਨੂੰ ਇਨਸਾਫ ਦਿੱਤਾ। ਜਿਨ੍ਹਾਂ ਨੇ ਬਠਿੰਡਾ ਮਾਨਸਾ ਜਿਲ੍ਹੇ ਦੇ ਹਰੇਕ ਥਾਣਿਆਂ ਚ ਬਤੌਰ ਐਸ.ਐਚ.ਓ ਰਹੇ ਅਤੇ ਬਤੌਰ ਡੀ.ਐਸ.ਪੀ. ਮੋਗਾ, ਮਹਿਲ ਕਲਾਂ, ਪਟਿਆਲਾ, ਫਰੀਦਕੋਟ, ਬਰਨਾਲਾ, ਜੀ.ਆਰ.ਪੀ. ਪਟਿਆਲਾ ਵਿੱਚ ਸੇਵਾ ਨਿਭਾਈ। ਜੋ ਪਿਛਲੇ ਸਮੇਂ ਚ ਬੁਢਲਾਡਾ ਥਾਣੇ ਵਿੱਚ ਬਤੌਰ ਐਸ.ਐਚ.ਓ. ਨੌਕਰੀ ਕਰ ਚੁੱਕੇ ਹਨ ਅਤੇ ਅੱਜ ਬੁਢਲਾਡਾ ਵਿਖੇ ਬਤੌਰ ਡੀ.ਐਸ.ਪੀ. ਸੇਵਾ ਨਿਭਾ ਰਹੇ ਸਨ। ਜਿਨ੍ਹਾਂ ਨੂੰ ਅੱਜ 31 ਮਾਰਚ 2025 ਨੂੰ ਪੁਲਿਸ ਦੀ ਸ਼ਾਨਦਾਰ ਨੌਕਰੀ ਤੋਂ ਸੇਵਾ ਮੁਕਤ ਹੋਣ ਤੇ ਇੱਕ ਨਵੇਂ ਸਫਰ ਦੀ ਕਾਮਨਾ ਕਰਦੇ ਹਾਂ। ਇਸ ਮੌਕੇ ਤੇ ਪੁਲਿਸ ਦੀ ਆਲਾ ਕਮਾਂਡ ਤੋਂ ਇਲਾਵਾ ਐਸ.ਐਸ.ਪੀ. ਮਾਨਸਾ ਡਾ. ਭਾਗੀਰਥ ਸਿੰਘ ਮੀਨਾ ਸਮੇਤ ਮਾਨਸਾ ਜਿਲ੍ਹੇ ਦੀ ਸਮੁੱਚੀ ਪੁਲਿਸ ਨੇ ਵਿਦਾਇਗੀ ਦਿੱਤੀ।























