ਥਾਣਿਆਂ ਵਿੱਚ ਖੋਲ੍ਹੇ ਗਏ ਹੈਲਪ ਡੈਕਸ ਹੋ ਰਹੇ ਹਨ ਕਾਰਗਰ ਸਿੱਧ

0
110

ਮਾਨਸਾ  31 ਅਗਸਤ (ਬਪਸ):ਐੱਸਐੱਸਪੀ ਮਾਨਸਾ ਨਰਿੰਦਰ ਭਾਰਗਵ ਦੇ ਦਿਸ਼ਾ ਨਿਰਦੇਸ਼ ਅਧੀਨ ਬਣਾਏ ਗਏ ਹੈਲਪ ਡੈਕਸ ਕਾਫੀ ਕਾਰਗਰ ਸਿੱਧ ਹੋ ਰਹੇ ਹਨ ।ਥਾਣਾ ਝੁਨੀਰ ਦੇ ਰਮਨਦੀਪ ਸਿੰਘ ਅਤੇ ਪੁਨੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਬਲਿਕ ਦੀ ਸਹਾਇਤਾ ਲਈ ਬਣਾਏ ਗਏ ਹੈਲਪ ਡੈਸਕ ਤੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਸੁਣਿਆ ਅਤੇ  ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਈਆਂ ਹੋਈਆਂ ਦਰਖਾਸਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਂਦਾ ਹੈ। ਦਿਨ ਵਿੱਚ ਦਸ ਤੋਂ ਪੰਦਰਾਂ ਦਰਖਾਸਤਾਂ ਆ ਰਹੀਆਂ ਹਨ ਇਹ ਹੈਲਪ ਡੈਸਕ ਆਮ ਲੋਕਾਂ ਦੀ ਸਹੂਲਤ ਵਾਸਤੇ ਬਣਾਏ ਗਏ ਹਨ । ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਪੁਲਿਸ ਦੀ ਸਹਾਇਤਾ ਲੈਣ ਲਈ ਆਪਣੀ ਦਰਖ਼ਾਸਤ ਥਾਣਿਆਂ ਵਿੱਚ ਬਣਾਏ ਗਏ  ਵਿੱਚ ਇਨ੍ਹਾਂ ਹੈਲਪ ਡੈਸਕ ਤੇ ਦੇ ਕੇ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹਨ। ਇਸ ਸਬੰਧੀ ਵਪਾਰ ਮੰਡਲ ਝੁਨੀਰ ਦੇ ਪ੍ਰਧਾਨ ਹਰੀ ਚੰਦ ਸਿੰਗਲਾ ਨੇ ਦੱਸਿਆ ਕਿ ਥਾਣਾ ਝੁਨੀਰ ਵਿੱਚ ਹੈਲਪ ਡੈਕਸ ਖੋਲ੍ਹਣ ਨਾਲ ਆਮ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੀ ਹੈ। 

LEAVE A REPLY

Please enter your comment!
Please enter your name here