ਤੁਹਾਡਾ ਦਾਨ ਕੀਤਾ ਖੂਨ ਕਿਸੇ ਮਰੀਜ ਦੀ ਕੀਮਤੀ ਜਾਨ ਬਚਾ ਸਕਦੈ..ਪਿੰਕਾ।

0
14

ਅੱਜ ਵਿਸ਼ਵ ਖੂਨਦਾਨੀ ਦਿਵਸ ਮੌਕੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਮਾਨਸਾ ਬੱਸ ਸਟੈਂਡ ਤੋਂ ਭੈਣੀ ਬਾਘਾ,ਖੋਖਰ ਕਲਾਂ,ਰਮਦਿੱਤੇ ਵਾਲਾ ਤੋਂ ਮਾਨਸਾ ਤੱਕ ਸਾਇਕਲਾਂ ਤੇ ਜਾ ਕੇ ਲੋਕਾਂ ਨੂੰ ਖੂਨਦਾਨ ਕਰਨ ਲਈ ਪੇ੍ਰਿਤ ਕੀਤਾ।ਡਾ: ਵਰੁਣ ਮਿੱਤਲ ਨੇ ਦੱਸਿਆ ਕਿ ਹਰੇਕ 18 ਸਾਲ ਦਾ ਤੰਦਰੁਸਤ ਇਨਸਾਨ ਜਿਸਦਾ ਵਜਨ 45 ਕਿਲੋ ਤੋਂ ਵੱਧ ਹੈ ਇੱਕ ਸਾਲ ਵਿੱਚ 4 ਵਾਰ ਖੂਨਦਾਨ ਕਰ ਸਕਦਾ ਹੈ ਇਸ ਨਾਲ ਕਿਸੇ ਵੀ ਤਰਾਂ ਦੀ ਕਮਜੋਰੀ ਨਹੀਂ ਆਉਂਦੀ ਅਤੇ ਖੂਨਦਾਨ ਉਪਰੰਤ ਕੁੱਝ ਹੀ ਸਮੇਂ ਚ ਖੂਨਦਾਨੀ ਅਪਣੇ ਰੋਜ ਦੇ ਕੰਮ ਆਮ ਵਾਂਗ ਕਰ ਸਕਦਾ ਹੈ।ਇਸ ਮੌਕੇ ਬੋਲਦਿਆਂ 116 ਵਾਰ ਖੂਨਦਾਨ ਕਰ ਚੁੱਕੇ ਖੂਨਦਾਨੀ ਪੇ੍ਰਕ ਸੰਜੀਵ ਪਿੰਕਾ ਨੇ ਦੱਸਿਆ ਕਿ ਉਹ ਪਿਛਲੇ 30 ਸਾਲ ਤੋਂ ਖੂਨਦਾਨ ਮੁਹਿੰਮ ਨਾਲ ਜੁੜੇ ਹਨ ਉਹ ਖੁੱਦ ਵੀ ਖੂਨਦਾਨ ਕਰਦੇ ਹਨ ਅਤੇ ਲੋਕਾਂ ਨੂੰ ਖੂਨਦਾਨ ਲਈ ਪੇ੍ਰਿਤ ਵੀ ਕਰਦੇ ਰਹਿੰਦੇ ਹਨ।ਉਹਨਾਂ ਕਿਹਾ ਕਿ ਤੁਹਾਡਾ ਦਾਨ ਕੀਤਾ ਖੂਨ ਕਿਸੇ ਦੀ ਕੀਮਤੀ ਜਾਨ ਬਚਾ ਸਕਦਾ ਹੈ।ਮਾਨਸਾ ਸਾਇਕਲ ਗਰੁੱਪ ਦੇ ਸਾਰੇ ਹੀ ਮੈਂਬਰ ਖੂਨਦਾਨੀ ਹਨ ਅਤੇ ਲਗਾਤਾਰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦੇ ਹਨ ਅਤੇ ਐਮਰਜੈਂਸੀ ਮਰੀਜ ਲਈ ਵੀ ਖੂਨਦਾਨ ਕਰਨ ਲਈ ਤਿਆਰ ਰਹਿੰਦੇ ਹਨ।ਕਈ ਮੈਂਬਰਾਂ ਨੇ 15 ਵਾਰ ਤੋਂ ਵੱਧ ਵਾਰ ਖੂਨਦਾਨ ਕੀਤਾ ਹੋਇਆ ਹੈ।ਇਸ ਮੌਕੇ ਅਨਿਲ ਸੇਠੀ,ਬਲਵੀਰ ਅਗਰੋਈਆ,ਪਰਵੀਨ ਟੋਨੀ,ਭੀਮ ਕੋਟਲੀ,ਸੰਜੀਵ ਮਾਸਟਰ,ਪ੍ਮੋਦ ਬਾਗਲਾ,ਸੋਹਣ ਲਾਲ,ਵਿਕਾਸ ਗੁਪਤਾ,ਰਵਿੰਦਰ ਧਾਲੀਵਾਲ,ਸੁਰਿੰਦਰ ਬਾਂਸਲ,ਰਜੇਸ਼ ਦਿ੍ਵੇਦੀ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here