*ਤੀਆਂ ਸਾਡੀ ਸੱਭਿਅਤਾ ਦੀ ਰੂਹ ਹੁੰਦੀਆਂ-ਆਸੂ ਰਾਣੀ*

0
41

ਮਾਨਸਾ 20 (ਸਾਰਾ ਯਹਾਂ/ਮੁੱਖ ਸੰਪਾਦਕ) ਜੁਲਾਈ ਤੀਆ ਕੁੜੀਆਂ ,ਮੁਟਿਆਰਾਂ ਦਾ ਸਾਡਾ ਸਭਿਆਚਾਰਕ ਅੰਗ ਨੇ, ਜੋ ਮੇਲ ਮਿਲਾਪ ਤੇ ਸਾਂਝ ਬਣਾਈ ਰੱਖਦੀਆਂ ਨੇ। ਸ਼ਹਿਰ ਵਿਖੇ ਮਨਾਏ ਤੀਆਂ ਦੇ ਤਿਉਹਾਰ ਚ ਕੁੜੀਆਂ,ਮੁਟਿਆਰਾਂ ਨੇ ਬੋਲੀਆਂ, ਗੀਤ, ਸੰਗੀਤ, ਗਿੱਧਾ ਤੇ ਲੋਕ ਤੱਥ ਗਾ ਕੇ ਪੰਜਾਬਣਾਂ ਦੇ ਰਹਿਣ ਸਹਿਣ ਤੇ ਇਸ ਤਿਉਹਾਰ ਦੀ ਮਹੱਤਤਾ ਦਰਸਾਈ। ਮੌਕੇ ਤੇ ਬੋਲਦਿਆਂ ਆਸ਼ੂ ਰਾਣੀ, ਗੁਰਮੀਤ ਕੌਰ ਕੜਵਲ ਨੇ ਕਿਹਾ ਕਿ ਆਧੁਨਿਕ ਯੁੱਗ ਵਿਚ ਰੁਝੇਵੇਂ ਜਿਆਦਾ ਹੋਣ ਕਰਕੇ ਅਸੀਂ ਪੁਰਾਤਨ ਸੱਭਿਅਤਾ ਤੇ,ਤਿਉਹਾਰ ਭੁੱਲਦੇ ਜਾ ਰਹੇ ਹਾਂ।ਅੱਜ ਤੀਆਂ ਬੇਸ਼ੱਕ ਪਹਿਲਾਂ ਦੀ ਤਰਾਂ ਨਹੀਂ ਮਨਾਈਆਂ ਜਾਂਦੀਆਂ, ਪਰ ਪੰਜਾਬਣਾਂ ਨੇ ਆਪਣੇ ਇਸ ਸਮੇਂ ਵਿੱਚ ਤੀਆਂ ਨੂੰ ਸਕੇਗਾ, ਵਿਛੜਿਆਂ ਵਿੱਚ ਸਿਰਜ ਕੇ ਜਿਸ ਤਰਾਂ ਮੇਲ ਜੋਲ ਤੇ ਸੱਭਿਅਤ ਲੰਗ ਵਿੱਚ ਬਦਲੀਆਂ, ਗਿੱਧਿਆਂ ਨਾਲ ਸਜੇ ਇਸ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ,ਉਸ ਨਾਲ ਸਾਡੀ ਪੁਰਾਤਨ ਸਾਂਝ, ਰੰਗ ਜਿਉਂਦੇ ਹਨ। ਤੀਆਂ ਅੱਜ ਵੀ ਮੇਲ ਕਰਵਾਉਂਦੀਆਂ ਨੇ ਤੇ ਮੁਟਿਆਰਾਂ ਨੂੰ ਇਕੱਠੀਆਂ ਕਰਦੀਆਂ ਨੇ।।ਇਸ ਮੌਕੇ ਕੋਮਲ ਪੁਸ਼ਪਿੰਦਰ ਕੌਰ  ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਕੁਸਮ ਰਾਣੀ ਤੇ ਸੁਮਨ ਬਾਲਾ ਨੇ ਇਕ ਦੂਜੇ ਨਾਲ ਮਿਲ ਜੁਲਾਈ ਕੇ ਬੋਲੀਆਂ ਪਾਈਆਂ ਤੇ ਗਿੱਧੇ ਦੇ ਰੰਗ ਬੰਨ੍ਹੇ।  ਆਸ਼ੂ ਰਾਣੀ ਨੇ ਮੁੜ ਸਾਉਣ ਮਹੀਨੇ ਇਹ ਤਿਉਹਾਰ ਇਸੇ ਤਰਾਂ ਮਨਾਉਣ ਦੀ ਗੱਲ ਕਹੀ ਤੇ ਸਭ ਨੂੰ ਤੀਆਂ ਦੀ ਵਧਾਈ ਦਿੱਤੀ।

LEAVE A REPLY

Please enter your comment!
Please enter your name here