ਢੱਡਰੀਆਂਵਾਲੇ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

0
34

ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਦੀ ਦਖਲ ਮਗਰੋਂ ਢੱਡਰੀਆਂਵਾਲੇ ਨੂੰ ਸਰਕਾਰੀ ਸੁਰੱਖਿਆ ਵਾਪਸ ਮਿਲ ਗਈ ਹੈ। ਢੱਡਰੀਆਂਵਾਲੇ ਨੇ ਆਪਣੀ ਸਰਕਾਰੀ ਸੁਰੱਖਿਆ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ‘ਚ ਅਰਜ਼ੀ ਪਾਈ ਸੀ। ਇਸ ‘ਤੇ ਕੋਰਟ ਨੇ ਫੈਸਲਾ ਸੁਣਾਉਂਦਿਆਂ ਢੱਡਰੀਆਂਵਾਲੇ ਨੂੰ ਰਾਹਤ ਦਿੱਤੀ ਹੈ। ਹੁਣ ਉਨ੍ਹਾਂ ਨੂੰ ਮੁੜ ਸੂਬਾ ਸਰਕਾਰ ਵੱਲੋਂ ਸੁਰੱਖਿਆ ਮੁਹੱਈਆ ਕਰਵਾਉਣੀ ਹੋਵੇਗੀ।

ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ‘ਤੇ ਸਾਲ 2016 ‘ਚ ਜਾਨਲੇਵਾ ਹਮਲਾ ਹੋਇਆ ਸੀ। ਇਸ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਢੱਡਰੀਆਂਵਾਲੇ ਨੂੰ ਇਸ ਹਮਲੇ ਤੋਂ ਬਾਅਦ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਬਾਅਦ ‘ਚ ਪੰਜਾਬ ਸਰਕਾਰ ਨੇ ਢੱਡਰੀਆਂਵਾਲੇ ਨਾਲ ਸੁਰੱਖਿਆ ਘਟਾ ਦਿੱਤੀ ਸੀ। ਸਰਕਾਰ ਨੇ ਅੱਜ ਅਦਾਲਤ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਮੁੜ ਤੋਂ ਸੁਰੱਖਿਆ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਦੇ ਸਾਰੇ ਬਾਬਿਆਂ ਦੀ ਸੁਰੱਖਿਆ ਨੂੰ ਰਿਵੀਊ ਕਰਨ ਦੇ ਆਦੇਸ਼ ਦਿੱਤੇ ਹਨ। ਹਾਈਕੋਰਟ ਨੇ ਸਰਕਾਰ ਨੂੰ ਸੁਰੱਖਿਆ ਰੀਵਿਊ ਕਰਕੇ ਰਿਪੋਰਟ ਦਾਖਲ ਕਰਨ ਦਾ ਹੁਕਮ ਦਿਤਾ ਹੈ। ਰਿਵਿਊ ਰਿਪੋਰਟ ਮਗਰੋਂ ਪਤਾ ਲੱਗੇਗਾ ਕਿ ਕਿਸ ਦੀ ਸੁਰੱਖਿਆ ਵਿੱਚ ਕਟੌਤੀ ਹੁੰਦੀ ਹੈ ਤੇ ਕਿਸ ਦੀ ਨਹੀਂ। ਪਟੀਸ਼ਨਰ ਦੇ ਵਕੀਲ ਨੇ ਹਾਈਕੋਰਟ ਨੂੰ ਕਿਹਾ ਕਿ ਕਈ ਬਾਬਿਆਂ ਤੇ ਸੰਤਾਂ ਨੂੰ ਇੱਕ ਸੌ ਤੋਂ ਲੈ ਕੇ ਦੋ ਸੌ ਤੱਕ ਸੁਰੱਖਿਆ ਮੁਲਾਜ਼ਮ ਦਿੱਤੇ ਹੋਏ ਹਨ।


EDITED BY : SARA YAHA | | Last Updated : 7:35 pm 22 ਜਨਵਰੀ  2019

LEAVE A REPLY

Please enter your comment!
Please enter your name here