*ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀ ਨਸ਼ੀਨ ਸਵ: ਮਹੰਤ ਅੰਮ੍ਰਿਤ ਮੁਨੀ ਜੀ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਮੇਸ਼ਾ ਦੀ ਰਿਣੀ ਰਹੇਗੀ- ਡਾ. ਬਰਿੰਦਰ ਕੌਰ ਪ੍ਰਿੰਸੀਪਲ*

0
4

ਮਾਨਸਾ, 08 ਮਈ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਦੇ ਗੱਦੀ ਨਸੀ਼ਨ ਸ੍ਰੀ ਅੰਮ੍ਰਿਤ ਮੁਨੀ ਜੀ ਅਚਾਨਕ ਅੱਜ 6 ਮਈ 2025 ਨੂੰ ਦੁਪਹਿਰ ਸਮੇਂ ਦਿਲ ਦਾ ਦੌਰਾ ਪੈਣ ਕਰਕੇ ਆਪਣੇ ਸ਼ਰਦਾਲੂਆਂ ਨੂੰ ਅਲਵਿਦਾ ਆਖ ਗਏ। ਜਿਸ ਨਾਲ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। 

ਇਹ ਡਾ. ਬਰਿੰਦਰ ਕੌਰ ਪ੍ਰਿੰਸੀਪਲ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ (ਕੁੜੀਆਂ) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਮੇਸ਼ਾ ਰਿਣੀ ਰਹਾਂਗੇ। ਕਿਉਂਕਿ ਸਵ: ਅੰਮ੍ਰਿਤ ਮੁਨੀ ਜੀ ਇੱਕ ਸੱਚੇ ਸੁੱਚੇ ਸੇਵਾਦਾਰ ਸਨ। ਉਹਨਾਂ ਦੇ ਯਤਨਾਂ ਸਦਕਾ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਬਣਿਆ। ਉਨ੍ਹਾਂ ਨੇ ਸਾਲ 2011 ਤੋਂ ਜਮੀਨ ਦੇਣ ਅਤੇ ਸਮੇਂ ਸਮੇਂ ਤੇ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਦੇ ਬਦਲੇ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਆਪਣਾਂ ਸੰਪੂਰਣ ਯੋਗਦਾਨ ਦਿੱਤਾ, ਜਿਸ ਲਈ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਉਹਨਾਂ ਦੀ ਰਿਣੀ ਰਹੇਗੀl ਜ਼ਿਕਰਯੋਗ ਹੈ ਕਿ ਕਾਲਜ ਵਿਖੇ 10 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਲੜਕੀਆਂ ਦੇ ਹੋਸਟਲ ਲਈ ਵੀ ਉਹਨਾਂ ਨੇ ਹਮੇਸ਼ਾ ਮੇਰਾ ਉਤਸ਼ਾਹ ਵਧਾਇਆ ਹੈ, ਅਜਿਹੀ ਬਹੁਪੱਖੀ ਅਤੇ ਸੇਵਾ ਭਾਵਨਾ ਵਾਲੀ ਵਿਛੜੀ ਰੂਹ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹੋਏ ਅਤੇ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕਰਦੇ ਹਾਂ। 

LEAVE A REPLY

Please enter your comment!
Please enter your name here