ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਕਰਵਾਇਆ ਜਾਣੂ

0
12

ਮਾਨਸਾ, 20 ਅਗਸਤ(ਸਾਰਾ ਯਹਾ,(ਬਲਜੀਤ ਸ਼ਰਮਾ)  : ਸਿਵਲ ਸਰਜਨ ਮਾਨਸਾ ਡਾ  ਚੰਦ ਠਕਰਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਐਪੀਡੀਮਾਲੋਜਿਸਟ ਨੈਸ਼ਨਲ ਵੈਕਟਰ ਬੋਰਨ ਡਜੀਜ਼ ਕੰਟਰੋਲ ਪ੍ਰੋਗਰਾਮ ਸ਼੍ਰੀ ਸੰਤੋਸ਼ ਭਾਰਤੀ ਦੀ ਅਗਵਾਈ ਵਿੱਚ ਮਾਨਸਾ ਸ਼ਹਿਰ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਆਦਿ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।


    ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਰਵੇ ਟੀਮਾਂ ਵੱਲੋ ਘਰ-ਘਰ ਜਾ ਕੇ ਜਾਗਰੂਕਤਾ ਪੈਫਲੇਟ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਟੀਮਾਂ ਵੱਲੋਂ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੁਖਾਰ ਵਾਲੇ ਮਰੀਜਾਂ ਦੀਆਂ ਖੂਨ ਸਲਾਇਡਾਂ ਬਣਾਈਆ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਟੀਮਾਂ ਨੂੰ ਹੁਣ ਤੱਕ ਕੁੱਲ 117 ਥਾਵਾਂ ‘ਤੇ ਮੱਛਰ ਦਾ ਲਾਰਵਾ ਮਿਲਿਆ ਹੈ।
    ਉਨ੍ਹਾਂ ਦੱਸਿਆ ਕਿ ਜਿਸ ਘਰ ਵਿੱਚ ਮੱਛਰ ਦਾ ਲਾਰਵਾ ਮਿਲਦਾ ਹੈ, ਉਸਦੀ ਸੂਚਨਾ ਨਗਰ ਕੌਂਸਲ ਨੂੰ ਭੇਜੀ ਜਾਂਦੀ ਹੈ ਅਤੇ ਉਹਨਾ ਵੱਲੋਂ ਸਬੰਧਿਤ ਦਾ ਚਲਾਨ ਕੱਟਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਕਿਤੇ ਵੀ ਪਾਣੀ ਨਹੀ ਖੜ੍ਹਾ ਹੋਣ ਦੇਣਾ ਚਾਹੀਦਾ ਕਿਉਕਿ ਇਹ ਮੱਛਰ ਖੜੇ ਪਾਣੀ ਵਿੱਚ ਆਪਣੇ ਆਂਡੇ ਦਿੰਦੇ ਹਨ। ਘਰਾਂ ਵਿੱਚਲੇ ਕੂਲਰ, ਫਰਿੱਜ ਦੀ ਟ੍ਰੇਅ, ਗਮਲੇ, ਟਾਇਰ, ਘੜੇ, ਕੁੱਜੇ ਆਦਿ ਵਿੱਚ ਇਹ ਮੱਛਰ ਜਿਆਦਾਤਰ ਪਨਪਦੇ ਹਨ।
    ਅੱਜ ਦੋ ਰਿਕਸ਼ਾ ਦਫਤਰ ਸਿਵਲ ਸਰਜਨ ਮਾਨਸਾ ਤੋਂ ਸ਼ਹਿਰ ਵਿੱਚ ਇਹਨਾਂ ਬਿਮਾਰੀਆਂ ਸਬੰਧੀ ਜਾਗਰੂਕ ਕਰਨ ਲਈ ਰਵਾਨਾ ਕੀਤੇ ਗਏ ਜੋ ਕਿ ਲਗਾਤਾਰ ਤਿੰਨ ਦਿਨ ਸ਼ਹਿਰ ਦੇ ਕੋਨੇ-ਕੋਨੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ।ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਸਾਵਧਾਨੀ ਵਰਤਕੇ ਆਪਾਂ ਇਹਨਾਂ ਭਿਆਨਕ ਬਿਮਾਰੀਆਂ ਤੋ ਬਚ ਸਕਦੇ ਹਾਂ ਕਿਉਂਕਿ ਪ੍ਰਹੇਜ ਇਲਾਜ ਨਾਲੋਂ ਬਿਹਤਰ ਹੈ।


LEAVE A REPLY

Please enter your comment!
Please enter your name here