ਡੀ.ਸੀ.ਮਾਨਸਾ ਦੇ ਨਾਮ ‘ਤੇ ਨਿੱਜੀ ਜਾਅਲੀ ਫੇਸਬੁੱਕ, ਇੰਸਟਾਗਰਾਮ ਅਕਾਊਂਟ ਬਣਾਉਣ ਵਾਲੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ

0
141

ਮਾਨਸਾ, 25 ਜਨਵਰੀ (ਹੀਰਾ ਮਿੱਤਲ) :ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਅੱਜ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਦੀ ਅਪੀਲ ਕਰਦਿਆਂ ਮਾਨਸਾ ਵਾਸੀਆਂ ਨੂੰ ਕਿਹਾ ਕਿ ਜਿੱਥੇ ਅੱਜ ਦੇ ਨੌਜਵਾਨ ਸੋਸ਼ਲ ਮੀਡੀਆ ‘ਤੇ ਲੰਮਾ ਸਮਾਂ ਗੁਜ਼ਾਰ ਰਹੇ ਹਨ, ਉਥੇ ਹੀ ਉਹ ਜ਼ਿੰਮੇਵਾਰਣਾ ਢੰਗ ਨਾਲ ਇਸ ਦੀ ਵਰਤੋਂ ਕਰਨ।
ਮਿਸ ਰਿਆਤ ਨੇ ਕਿਹਾ ਕਿ ਊਨ੍ਹਾਂ ਦੇ ਨਾਮ ‘ਤੇ ਸੋਸ਼ਲ ਵੈਬਸਾਈਟ ਫੇਸਬੁੱਕ ਅਤੇ ਇੰਸਟਾਗਰਾਮ ਉਪਰ ਜਾਅਲੀ ਅਕਾਊਂਟ ਬਣਾਏ ਗਏ ਸਨ, ਜਿਨ੍ਹਾਂ ਨੂੰ ਮਾਨਸਾ ਪੁਲਿਸ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਮਾਨਸਾ ਪੁਲਿਸ ਵੱਲੋਂ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਹੋਰ ਇੰਟਰਨੈਟ ਸਾਧਨ ਕਾਫ਼ੀ ਲਾਭਦਾਇਕ ਹਨ ਜੇਕਰ ਇਨ੍ਹਾਂ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਵੇ ਪਰ ਕੁਝ ਵਿਅਕਤੀਆਂ ਵੱਲੋਂ ਇਸ ਦੀ ਗਲਤ ਢੰਗ ਨਾਲ ਵਰਤੋਂ ਕਰਦੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਕਿ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਜਿਹੇ ਲੋਕਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਦਾ ਜਾਅਲੀ ਅਕਾਊਂਟ ਬਣਾ ਕੇ ਇਸਤੇਮਾਲ ਕਰਦਾ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


EDITED BY : SARA YAHA | | Last Updated : 7:52 pm 25 ਜਨਵਰੀ  2019

LEAVE A REPLY

Please enter your comment!
Please enter your name here