*ਡੀ.ਏ.ਵੀ. ਸਕੂਲ ਮਾਨਸਾ ਵਿਖੇ ਕਰਵਾਏ ਵਿਦਿਆਰਥੀਆਂ ਦੇ ਗਾਇਨ ਮੁਕਾਬਲੇ -ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ*

0
41

ਮਾਨਸਾ 12 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਸਥਾਨਕ ਸ਼ਹਿਰ ਡੀਏਵੀ ਸਕੂਲ ਦੇ ਬੱਚਿਆਂ ਦੇ ਬਹੁਮੁੱਖੀ ਵਿਕਾਸ ਦੇ ਮੱਦੇਨਜ਼ਰ ਅਤੇ ਉਨ੍ਹਾਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਸਕੂਲ ਵਿਖੇ ਬੱਚਿਆਂ ਦੇ ਗਾਇਨ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਕੇ.ਐਲ. ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਦੇ ਪਿ੍ਰੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਸਕੂਲ ਵਿਖੇ 6ਵੀਂ, 7ਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਗਾਇਨ ਮੁਕਾਬਲੇ ਕਰਵਾਏ ਗਏ। ਸਕੂਲ ਵੱਲੋਂ ਬੱਚਿਆਂ ਦੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਸਮੇਂ-ਸਮੇਂ ’ਤੇ ਇਹ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਮੁਕਾਬਲੇ ਵਿੱਚ 2 ਰਾਊਂਡ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ ਸਿਲੈਕਟ ਹੋ ਕੇ ਆਏ 30 ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਸ਼੍ਰੀ ਵੇਦ ਪ੍ਰਕਾਸ਼ ਅਰੋੜਾ (ਮਾਨਸਾ) ਅਤੇ ਸ਼੍ਰੀ ਵਿਨੋਦ ਕੁਮਾਰ (ਬਠਿੰਡਾ) ਨੇ ਨਿਭਾਈ, ਜੋ ਕਿ ਸੰਗੀਤ ਦੇ ਕਾਫ਼ੀ ਗੁਣੀ ਵਿਅਕਤੀ ਹਨ।  ਜੱਜਾਂ ਵੱਲੋਂ ਬਹੁਤ ਹੀ ਧਿਆਨ ਪੂਰਵਕ ਬੱਚਿਆਂ ਦੀ ਗਾਇਕੀ ਨੂੰ ਸੁਣਿਆ ਗਿਆ ਅਤੇ ਉਨ੍ਹਾਂ ਦੇ ਬਣਾਏ ਰਿਜ਼ਲਟ ਅਨੁਸਾਰ ਜੇਤੂ ਬੱਚਿਆਂ ਨੂੰ ਮੰਚ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਅਤੇ ਸੰਗੀਤ ਅਧਿਆਪਕ ਡਾ. ਨੀਰੂ ਸ਼ਰਮਾ ਅਤੇ ਗਗਨ ਸੋਨੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here