*ਡੀਏਵੀ ਸਕੂਲ ਵਿੱਚ ਮਹਾਤਮਾ ਹੰਸਰਾਜ ਜੈਅੰਤੀ ਮਨਾਈ*

0
4

19 ਮਾਰਚ (ਸਾਰਾ ਯਹਾਂ/ਵਿਨਾਇਕ ਸ਼ਰਮਾ) ਡੀਏਵੀ ਦੇ ਥੰਮ੍ਹ  ਮਹਾਤਮਾ ਹੰਸਰਾਜ ਦੇ ਜਨਮ ਦਿਨ ’ਤੇ ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਦੀ ਪ੍ਰਧਾਨਗੀ ਹੇਠ ਹਵਨ ਕਰਵਾਇਆ ਗਿਆ। ਆਰੀਆ ਯੁਵਾ ਸਮਾਜ ਦੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਹਵਨ ਵਿੱਚ ਆਹੂਤੀਆਂ ਪਾਈਆਂ। ਸਕੂਲ ਦੀ ਹਿੰਦੀ ਅਧਿਆਪਕਾ ਸ੍ਰੀਮਤੀ ਸੁਨੈਨਾ ਕਾਮਰਾ ਨੇ ਬੱਚਿਆਂ ਨੂੰ ਮਹਾਤਮਾ ਹੰਸਰਾਜ ਦੇ ਜੀਵਨ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਪਹਿਲਾ ਡੀਏਵੀ ਸਕੂਲ ਜੂਨ 1886 ਵਿੱਚ ਲਾਹੌਰ ਵਿੱਚ ਖੋਲ੍ਹਿਆ ਗਿਆ ਸੀ, ਜਿਸ ਦੇ ਪ੍ਰਿੰਸੀਪਲ ਮਹਾਤਮਾ ਹੰਸਰਾਜ ਸਨ। ਮਹਾਤਮਾ ਹੰਸਰਾਜ ਨੇ ਸਾਰੀ ਉਮਰ ਇਸ ਅਹੁਦੇ ‘ਤੇ ਬਿਨਾਂ ਕਿਸੇ ਮਿਹਨਤਾਨੇ ਦੇ ਕੰਮ ਕੀਤਾ। ਵੱਖ-ਵੱਖ ਡੀਏਵੀ ਸੰਸਥਾਵਾਂ ਵਿੱਚ ਪੜ੍ਹ ਰਹੇ ਸਾਰੇ ਵਿਦਿਆਰਥੀ ਇਸ ਸਮੇਂ ਉਨ੍ਹਾਂ ਵੱਲੋਂ ਲਗਾਏ ਗਿਆਨ ਦੇ ਰੁੱਖ ਦੀ ਛਾਂ ਦਾ ਆਨੰਦ ਮਾਣ ਰਹੇ ਹਨ।

LEAVE A REPLY

Please enter your comment!
Please enter your name here