

ਮਾਨਸਾ 21 ਜੂਨ (ਸਾਰਾ ਯਹਾਂ/ਵਿਨਾਇਕ ਸ਼ਰਮਾ)
ਸਥਾਨਕ ਐਸਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ, ਮਾਨਸਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਹੀ ਉਤਸਾਹ ਅਤੇ ਉਰਜਾ ਦੇ ਨਾਲ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਤੇ ਸਕੂਲ ਦੇ ਯੋਗ ਇੰਸਟਰਕਟਰ ਹਰਮਨ ਸਿੰਘ ਨੇ ਕੌਮਨ ਯੋਗਾ ਪ੍ਰੋਟੋਕਾਲ ਦੇ ਤਹਿਤ ਆਸਨ ਕਰਵਾਏ ਅਤੇ ਯੋਗਾ ਕਰਨ ਦੇ ਲਾਭ ਨਾਲ ਸਾਰਿਆਂ ਨੂੰ ਅਵਗਤ ਕਰਵਾਇਆ।
ਅੰਤਰਰਾਸ਼ਟਰੀ ਯੋਗ ਦਿਵਸ 2025 ਦਾ ਥੀਮ ਹੈ- ਇਕ ਪ੍ਰਿਥਵੀ, ਇਕ ਸਵਸਥ ਦੇ ਲਈ ਯੋਗ।
‘ ਯੋਗ’ ਵਿਸ਼ਵ ਨੂੰ ਪ੍ਰਾਚੀਨ ਭਾਰਤੀ ਪਰੰਪਰਾ ਦਾ ਇਕ ਅਮੁਲ ਉਪਹਾਰ ਹੈ। ਇਹ ਨਾ ਕੇਵਲ ਸਾਡੀ ਸਰੀਰਕ ਸਵਸਥ ਨੂੰ ਬਲਕਿ ਸਾਡੇ ਮਾਨਸਿਕ ਤੌਰ ਤੇ ਸਵਸਥ ਰਖਦਾ ਹੈ।
ਯੋਗ ਦੇ ਅਭਿਆਸ ਦਾ ਸਨਮਾਨ ਕਰਨ ਅਤੇ ਦੁਨੀਆ ਭਰ ਵਿੱਚ ਇਸ ਦੇ ਲਾਭਾ ਪ੍ਰਤੀ ਜਾਗਰੂਕ ਕਰਵਾਉਣ ਲਈ ਹਰ ਸਾਲ 21 ਜੂਨ ਨੂੰ ਵਿਸ਼ਵ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ।
ਯੋਗ ਸਰੀਰਿਕ ਸਤਰ ਤੇ ਸ਼ਕਤੀ, ਸਹਿਣਸ਼ਕਤੀ, ਧੀਰਜ ਅਤੇ ਉੱਚ ਊਰਜਾ ਦੇ ਵਿਕਾਸ ਵਿੱਚ ਅਤੇ ਆਤਮ ਸਖਸ਼ਾਤਕਾਰ ਦੀ ਤਰਫ਼ ਵੱਧਣ ਵਿੱਚ ਮਦਦ ਕਰਦਾ ਹੈ।
ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਆਪਣੇ ਸੰਦੇਸ਼ ਵਿੱਚ ਸਾਰਿਆਂ ਨੂੰ ਯੋਗ ਨੂੰ ਕੇਵਲ ਇੱਕ ਦਿਵਸ ਤੱਕ ਸੀਮਿਤ ਨਾ ਰੱਖਦੇ ਹੋਏ ਆਪਣੇ ਜੀਵਨ ਸ਼ੈਲੀ ਵਿੱਚ ਸ਼ਾਮਿਲ ਕਰਨ ਲਈ ਪ੍ਰੇਰਿਤ ਕੀਤਾ।























