*ਡਿਪਸ ਸਕੂਲ ਦੇ ਮਨਤੇਸ਼ਵਰ ਸਿੰਘ ਨੇ 60ਵੀਂ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨੇ ਦਾ ਤਗਮਾ*

0
20

ਗਿੱਦੜਬਾਹਾ – (ਸਾਰਾ ਯਹਾਂ/ਮਨੀਸ਼ ਗਰਗ ) ਡਿਪਸ ਸਕੂਲ ਦੇ ਕਲਾਸ ਦਸਵੀਂ ਦੇ ਵਿਦਿਆਰਥੀ ਮਨਤੇਸ਼ਵਰ ਸਿੰਘ, ਪੁੱਤਰ ਤਰਸੇਮ ਸਿੰਘ, ਨੇ ਆਪਣੀ ਸ਼ਾਨਦਾਰ ਪ੍ਰਦਰਸ਼ਨਕਾਰੀ ਨਾਲ ਸਕੂਲ ਅਤੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ।
28 ਅਗਸਤ ਤੋਂ 31 ਅਗਸਤ ਤੱਕ ਮੋਹਾਲੀ ਵਿੱਚ ਨੈਸ਼ਨਲ ਰਿਫਲ ਐਸੋਸੀਅਸ਼ਨ ਆਫ ਇੰਡੀਆ ਵੱਲੋ ਆਯੋਜਿਤ 60ਵੀਂ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਮਨਤੇਸ਼ਵਰ ਸਿੰਘ ਨੇ ਯੂਥ ਮੈਨ ਕੈਟਾਗਰੀ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ। ਉਨ੍ਹਾਂ ਦੀ ਇਸ ਪ੍ਰਾਪਤੀ ਦੇ ਆਧਾਰ ’ਤੇ ਹੁਣ ਉਹਨਾਂ ਨੂੰ 44ਵੀਂ ਨਾਰਥ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ। ਸਕੂਲ ਪ੍ਰਬੰਧਕੀ, ਅਧਿਆਪਕਾਂ ਅਤੇ ਸਾਥੀ ਵਿਦਿਆਰਥੀਆਂ ਨੇ ਮਨਤੇਸ਼ਵਰ ਸਿੰਘ ਅਤੇ ਉਹਨਾਂ ਦੇ ਕੋਚ ਲਵਪ੍ਰੀਤ ਕੌਰ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ ਅਤੇ ਉਸਦੇ ਚਮਕਦਾਰ ਭਵਿੱਖ ਦੀਆਂ ਕਾਮਨਾਵਾਂ ਕੀਤੀਆਂ ਹਨ।

LEAVE A REPLY

Please enter your comment!
Please enter your name here