-ਡਿਪਟੀ ਕਮਿਸ਼ਨਰ ਨੇ 3 ਡੀ ਸੋਸਾਇਟੀ ਨੂੰ ਕੀਤੇ 15 ਹਜ਼ਾਰ ਰੁਪਏ ਦਾਨ

0
33

ਮਾਨਸਾ, 06 ਜੂਨ(ਸਾਰਾ ਯਹਾ,(ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਅਤੇ ਜ਼ਿਲ੍ਹੇ ਦੇ ਐਸ.ਡੀ.ਐਮਜ਼ ਨੇ 3 ਡੀ ਪ੍ਰੋਜੈਕਟ ਲਈ ਰਾਸ਼ੀ ਦਾਨ ਕੀਤੀ, ਤਾਂ ਜੋ ਕੂੜਾ ਕਰਕਟ ਤੋਂ ਰੁਜ਼ਗਾਰ ਦੇ ਮੌਕੇ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਸਕਣ। ਜ਼ਿਲ੍ਹੇ ਵਿੱਚ ਚੱਲ ਰਹੇ 3 ਡੀ ਪ੍ਰੋਜੈਕਟ ਤਹਿਤ ਇੱਕ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਤਹਿਤ ਅੱਜ ਸੈਕਟਰੀ 3 ਡੀ ਸੋਸਾਇਟੀ ਸ਼੍ਰੀ ਜਸਵਿੰਦਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੂੰ ਮੈਂਬਰਸ਼ਿਪ ਸਰਟੀਫਿਕੇਟ ਸੌਂਪਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਕਿਹਾ ਕਿ ਇਹ ਸੋਸਾਇਟੀ ਜ਼ਿਲ੍ਹੇ ਨੂੰ ਕੂੜਾ ਮੁਕਤ ਕਰਨ ਲਈ ਵੱਖ-ਵੱਖ ਉਪਰਾਲੇ ਕਰੇਗੀ ਅਤੇ ਲੋਕਾਂ ਨੂੰ ਵੀ ਜ਼ਿਲ੍ਹੇ ਵਿੱਚ ਸਾਫ਼-ਸਫਾਈ ਰੱਖਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਦੱਸਿਆ ਕਿ ਕੂੜੇ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਲਈ ਅਤੇ ਉਸਨੂੰ ਆਮਦਨੀ ਦਾ ਜਰਿਆ ਬਣਾਉਣ ਲਈ ਮਾਨਸਾ ਅੰਦਰ ਪਹਿਲਾਂ ਹੀ 2 ਐਮ.ਆਰ.ਐਫ. ਸੈਂਟਰ ਚਲਾਏ ਜਾ ਰਹੇ ਹਨ ਅਤੇ ਹੁਣ ਤੀਸਰਾ ਐਮ.ਆਰ.ਐਫ. ਸੈਂਟਰ (ਮਾਨਸਾ ਰੀਸਾਇਕਲ ਫੈਕਟਰੀ) ਮਾਨਸਾ ਤਹਿਸੀਲ ਨੇੜੇ ਖੋਲ੍ਹਿਆ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਲੋਕਾਂ ਨੂੰ ਉਨ੍ਹਾਂ ਦੇ ਘਰ ਦਾ ਕੂੜਾ ਤਿੰਨ ਰੰਗ ਦੇ ਡਸਟਬਿੰਨ ਚਿੱਟਾ, ਹਰਾ ਤੇ ਲਾਲ ਵਿਚ ਪਾਉਣ ਲਈ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚਿੱਟੇ ਰੰਗ ਦੇ ਡਸਟਬਿੰਨ ਵਿਚ ਗਊਆਂ ਦਾ ਚਾਰਾ, ਹਰੇ ਰੰਗ ਦੇ ਡਸਟਬਿੰਨ ਵਿਚ ਗਿੱਲਾ ਕੂੜਾ ਅਤੇ ਲਾਲ ਰੰਗ ਦੇ ਡਸਟਬਿੰਨ ਸੁੱਕੇ ਕੂੜੇ ਲਈ ਵਰਤੋ ਵਿਚ ਲਿਆਂਦਾ ਜਾਂਦਾ ਹੈ।ਸੋਸਾਇਟੀ ਦੇ ਕੰਮਾਂ ਵਿੱਚ ਹੋਰ ਨਿਖ਼ਾਰ ਲਿਆਉਣ ਲਈ ਡਿਪਟੀ ਕਮਿਸ਼ਨਰ ਵੱਲੋਂ 15 ਹਜ਼ਾਰ ਰੁਪਏ ਦੀ ਦਾਨ ਰਾਸ਼ੀ 3 ਡੀ ਸੋਸਾਇਟੀ ਨੂੰ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਐਸ.ਡੀ.ਐਮ. ਮਾਨਸਾ ਅਭੀਜੀਤ ਕਪਲਿਸ਼ ਵੱਲੋਂ ਸੋਸਾਇਟੀ ਨੂੰ 15 ਹਜ਼ਾਰ ਰੁਪਏ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਡਚਲਵਾਲ ਵੱਲੋਂ 10 ਹਜ਼ਾਰ ਰੁਪਏ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ਼ ਅਹਿਮਦ ਵੱਲੋਂ 15 ਹਜ਼ਾਰ ਰੁਪਏ, ਟੈਕਨੀਕਲ ਐਡਵਾਇਜ਼ਰ ਸ਼੍ਰੀ ਆਦਿਤਯ ਮਦਾਨ ਵੱਲੋਂ 20 ਹਜ਼ਾਰ ਰੁਪਏ ਅਤੇ ਸ਼੍ਰੀ ਜਸਵਿੰਦਰ ਸਿੰਘ ਵੱਲੋਂ 15 ਹਜ਼ਾਰ ਰੁਪਏ ਦਾਨ ਕੀਤੇ ਗਏ। ਉਨ੍ਹਾਂ ਲੋਕਾਂ ਨੂੰ ਵੀ ਇਸ ਕੰਮ ਲਈ ਦਾਨ ਕਰਨ ਦੀ ਅਪੀਲ ਕੀਤੀ। 

LEAVE A REPLY

Please enter your comment!
Please enter your name here