ਡਿਪਟੀ ਕਮਿਸ਼ਨਰ ਨੇ ਕੀਤੀਆਂ ਸਰਦ ਰੁੱਤ ਦੀਆਂ ਸਬਜੀ ਬੀਜ ਕਿੱਟਾਂ ਰਿਲੀਜ

0
48

ਮਾਨਸਾ, 12 ਸਤੰਬਰ (ਬਲਜੀਤ ਸ਼ਰਮਾ):  ਡਿਪਟੀ ਕਮਿਸ਼ਨਰ ਅਪਨੀਤ ਰਿਆਇਤ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਸਰਦ ਰੁੱਤ ਦੀਆਂ ਸਬਜ਼ੀਆ ਦੀ ਬੀਜ ਕਿੱਟਾਂ ਰਿਲੀਜ ਕੀਤੀਆਂ ਗਈਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਪੋਟੀਨ ਅਤੇ ਹੇਰ ਲੇੜੀਦੇਂ ਖੁਰਾਕੀ ਤੱਤ ਮੌਜੂਦ ਹੇਣ ਦਾ ਸੇਵਨ ਕਰਨਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸਿਹਤ ਲਈ ਤਾਜ਼ਾ ਤੇ ਦਵਾਈਆਂ ਰਹਿਤ ਸਬਜ਼ੀਆਂ ਘਰੇਲੂ ਬਗੀਚੀ ਤੋਂ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਇਸ ਮੌਕੇ ਤੇ ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਗਿਆ ਕਿ ਬਾਗਬਾਨੀ ਵਿਭਾਗ, ਪੰਜਾਬ ਵੱਲੋਂ ਇਹ ਕਿੱਟ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰਿਸ਼ਨ ਹੈਦਰਾਬਾਦ ਦੇ ਸੰਤੁਲਿਤ ਖੁਰਾਦ ਦੇ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਲਈ ਪ੍ਰਤੀ ਦਿਨ 300 ਗ੍ਰਾਮ ਤਾਜ਼ਾ ਸਬਜ਼ੀਆਂ, ਜਿਸ ਵਿਚ 120 ਗ੍ਰਾਮ ਹਰੇ ਪੱਤੇ ਵਾਲੀਆਂ ਸਬਜੀਆਂ, 90 ਗ੍ਰਾਮ ਜੜ੍ਹਾਂ ਵਾਲੀਆਂ ਸਬਜੀਆਂ ਅਤੇ 90 ਗ੍ਰਾਮ ਹੋਰ ਸਬਜੀਆਂ ਨੂੰ ਮੁੱਖ ਰੱਖਕੇ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਮਾਨਸਾ ਵਾਸਤੇ ਵਿਭਾਗ ਨੂੰ 800 ਬੀਜ ਕਿੱਟਾ ਪ੍ਰਾਪਤ ਹੋਈਆਂ ਹਨ।
ਉਨ੍ਹਾਂ ਨਾਲ ਹੀ ਦੱਸਿਆ ਕਿ ਘਰੇਲੂ ਬਗੀਚੀ ਲਗਾ ਕੇ ਕਿਸਾਨ ਵੀਰ ਘਰ ਲਈ ਲੋੜੀਦੀ ਸਬਜੀ ਅਤੇ ਜਹਿਰ ਰਹਿਤ ਸਬਜੀਆਂ ਪੈਦਾ ਕਰ ਸਕਦੇ ਹਨ। ਇਸ ਕਿੱਟ ਅੰਦਰ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆਂ, ਬਰੋਕਲੀ, ਚੀਨੀ ਸਰੋਂ, ਚੁਕੰਦਰ ਦੇ ਬੀਜ ਹਨ। ਇਹਨਾਂ ਬੀਜਾਂ ਨੂੰ ਇਸ ਕਿੱਟ ਦੇ ਅੰਦਰ ਦੱਸੀ ਗਈ ਵਿਉਂਤਬੰਦੀ ਨਾਲ ਹੀ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਇਹ ਬੀਜ ਕਿੱਟਾਂ ਦਫਤਰ ਸਹਾਇਕ ਡਾਇਰੈਕਟਰ ਬਾਗਬਾਨੀ, ਪੀ.ਡਲਬਯੂ.ਡੀ ਕੰਪਲੈਕਸ, ਤਿੰਨਕੋਨੀ ਮਾਨਸਾ, ਦਫਤਰ ਬਾਗਬਾਨੀ ਵਿਕਾਸ ਅਫਸਰ, ਸਰਦੂਲਗੜ੍ਹ ਅਤੇ ਦਫਤਰ ਬਾਗਬਾਨੀ ਵਿਕਾਸ ਅਫਸਰ, ਬੁਢਲਾਡਾ ਤੋ ਕਿਸੇ ਵੀ ਦਫਤਰੀ ਕੰਮਕਾਜ ਵਾਲੇ ਦਿਨ ਪ੍ਰਤੀ ਕਿੱਟ 80/- ਰੂਪੈ ਦੇ ਹਿਸਾਬ ਨਾਲ ਪ੍ਰਾਪਤ ਕਰ ਸਕਦੇ ਹਨ।


EDITED BY : SARA YAHA | | Last Updated : 7:21 pm 12 September  2018

LEAVE A REPLY

Please enter your comment!
Please enter your name here