*ਡਿਕਲੇਮੇਸ਼ਨ ਮੁਕਾਬਲੇ ਵਿੱਚ ਪਹਿਲੀ ਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ*

0
12

ਮਾਨਸਾ 18 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) : ਐਸਡੀਕੇਐਲਡੀ ਏ ਵੀ ਪਬਲਿਕ ਸਕੂਲ, ਮਾਨਸਾ ਵਿੱਚ ਪਹਿਲੀ ਅਤੇ ਦੂਜੀ ਕਲਾਸ ਦੇ ਨੰਨੇ-ਮੁੰਨੇ ਵਿਦਿਆਰਥੀਆਂ ਲਈ ਡਿਕਲੇਮੇਸ਼ਨ ਮੁਕਾਬਲਾ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਬੱਚਿਆਂ ਦੀਆਂ ਆਤਮਵਿਸ਼ਵਾਸ ਨਾਲ ਭਰੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਨੇ ਮਾਹੌਲ ਨੂੰ ਰੌਸ਼ਨ ਕਰ ਦਿੱਤਾ। “ਰੁੱਖ ਸਾਡੇ ਸਭ ਤੋਂ ਵਫ਼ਾਦਾਰ ਅਤੇ ਸੱਚੇ ਮਿੱਤਰ ਹਨ”, “ਕਿਤਾਬਾਂ ਪੜ੍ਹਨ ਦਾ ਮਹੱਤਵ”, “ਜਲ ਬਚਾਓ – ਜੀਵਨ ਬਚਾਓ” ਅਤੇ “ਸਮੇਂ ਦੀ ਕਦਰ” ਵਰਗੇ ਗਿਆਨਵਰਧਕ ਅਤੇ ਪ੍ਰੇਰਣਾਦਾਇਕ ਵਿਸ਼ਿਆਂ ‘ਤੇ ਵਿਦਿਆਰਥੀਆਂ ਨੇ ਬੜੀ ਹੀ ਸੁੰਦਰਤਾ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਵਿਸ਼ਿਆਂ ਅਨੁਸਾਰ ਪ੍ਰਾਪਸ ਦਾ ਵੀ ਰਚਨਾਤਮਕ ਪ੍ਰਯੋਗ ਕੀਤਾ।

ਪਹਿਲੀ ਕਲਾਸ ਵਿੱਚ ਕੈਸ਼ਪ੍ਰੀਤ, ਗੁਹਾਨ, ਪਾਰਥ ਅਤੇ ਅਰਨਵ ਨੇ ਪਹਿਲਾ ਸਥਾਨ ਹਾਸਲ ਕੀਤਾ। ਗੁੰਜਨ, ਲਲਿਤ, ਪ੍ਰਤਿਸ਼ਿਕਸ਼ਾ ਅਤੇ ਰਿਚਾ ਦੂਜੇ ਸਥਾਨ ‘ਤੇ ਰਹੇ, ਜਦਕਿ ਆਦਪੁਰਖ, ਪ੍ਰਨੀਤ, ਦਿਲਸ਼ਾਨ ਅਤੇ ਮਹਿਤਾਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੀ ਕਲਾਸ ਵਿੱਚ ਤ੍ਰਿਪਤਜੋਤ, ਸਮਦੀਪ, ਹਿਮਾਨਿਆ ਅਤੇ ਸੁਖਮਨਪ੍ਰੀਤ ਪਹਿਲੇ ਸਥਾਨ ‘ਤੇ ਰਹੇ। ਜਸਨੀਤ, ਯੁਵਿਨ ਅਤੇ ਗੁਰਮਨ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਆਰਾਧਿਆ/ਲੋਕਾਂਕਸ਼ਾ ਅਤੇ ਵੰਸ਼ਿਤਾ ਤੀਜੇ ਸਥਾਨ ‘ਤੇ ਰਹੇ।

ਮੁਕਾਬਲੇ ਦੀ ਜੱਜ ਅਧਿਆਪਿਕਾ ਕਮਲਜੀਤ ਕੌਰ ਜੀ ਨੇ ਬੱਚਿਆਂ ਦੀ ਸਪਸ਼ਟ ਉਚਾਰਣ, ਭਾਵ-ਅਭਿਵੈਕਤੀ ਅਤੇ ਵਿਸ਼ੇ ਦੀ ਗਹਿਰੀ ਸਮਝ ਦੀ ਖੂਬ ਸਰਾਹਨਾ ਕੀਤੀ। ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਆਤਮਵਿਸ਼ਵਾਸ ਅਤੇ ਵਿਅਕਤਿਤਵ ਵਿਕਾਸ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ। ਇਹ ਮੁਕਾਬਲਾ ਸਾਰੇ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਅਤੇ ਯਾਦਗਾਰ ਅਨੁਭਵ ਸਾਬਤ ਹੋਇਆ।

LEAVE A REPLY

Please enter your comment!
Please enter your name here