

ਧੁੰਦ ਕਾਰਨ ਹਰ ਰੋਜ਼ ਵਾਪਰ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਮਾਨਸਾ ਦੇ ਰੋਟਰੀ ਕਲੱਬ ਵੱਲੋਂ ਰਿਫਲੈਕਟਰ ਲਗਾਉਣ ਦੀ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਐਸ ਡੀ ਐਮ ਮਾਨਸਾ ਸਰਬਜੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਵਰਕਰਾਂ ਅਤੇ ਹੋਰ ਸਮਾਜ ਸੇਵੀਆਂ ਨੇ ਰਾਹ ਜਾਂਦੇ ਵਹੀਕਲਾਂ ਨੂੰ ਮਾਨਸਾ ਤਿੰਨ ਕੋਨੀ ਉੱਪਰ ਰੋਕ ਵਹੀਕਲਾਂ ਉੱਪਰ ਰਿਫ਼ਲੈਕਟਰ ਰਿਫਲੈਕਟਰ ਲਗਾਉਣ ਦਾ ਕੰਮ ਕੀਤਾ ਅਤੇ ਡਰਾਈਵਰਾਂ ਨੂੰ ਧੁੰਦ ਸਮੇਂ ਸਾਵਧਾਨ ਰਹਿਣ ਸਬੰਧੀ ਵੀ ਜਾਗਰੂਕ ਕੀਤਾ ਇਸ ਮੌਕੇ ਏ ਐੱਸ ਆਈ ਸੁਰੇਸ਼ ਕੁਮਾਰ ਨੇ ਵਹੀਕਲਾਂ ਦੇ ਡਰਾਈਵਰਾਂ ਨੂੰ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਵੀ ਜਾਗਰੂਕ ਕੀਤਾ ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਨਰੇਸ਼ ਵਿੱਕੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਹਰ ਰੋਜ਼ ਵਹੀਕਲਾਂ ਉੱਪਰ ਰਿਫ਼ਲੈਕਟਰ ਲਗਾਉਣ ਦਾ ਕੰਮ ਜਾਰੀ ਇਸ ਮੌਕੇ ਸੇਮੀ ਮਾਨਸਾ ਸੁਨੀਲ ਗਰਗ ਪ੍ਰਿੰਸ ਗੋਲਡੀ ਮਨਜੀਤ ਗੋਲਡੀ ਤੋਂ ਇਲਾਵਾ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਅਤੇ ਸਮਾਜ ਸੇਵੀ ਵੀ ਹਾਜ਼ਰ ਸਨ























