

ਸਰਦੂਲਗੜ੍ਹ ,(ਸਾਰਾ ਯਹਾ,(ਬਲਜੀਤ ਪਾਲ ੨੦ ਅਪ੍ਰੈਲ : ਸਰਦੂਲਗੜ੍ਹ ਅਨਾਜ ਮੰਡੀ ਵਿੱਚ ਭਾਵੇ ਸਰਕਾਰ ਵੱਲੋ ਕਣਕ ਦੀ ਖਰੀਦ ੧੬ ਅਪ੍ਰੈਲ ਤੋ ਸ਼ੁਰੂ ਕਰ ਦਿੱਤੀ ਸੀ ਪਰੰਤੂ ੪ ਦਿਨ ਬੀਤ ਜਾਣ ਦੇ
ਬਾਵਜੂਦ ਵੀ ਕਣਕ ਦੀ ਲਿਫਟਿੰਗ ਸ਼ੁਰੂ ਨਹੀ ਹੋਈ। ਜਿਸ ਕਾਰਨ ਆੜਤੀਏ ਅਤੇ ਕਿਸਾਨ ਪਰੇਸ਼ਾਨ
ਹਨ। ਕਣਕ ਦੀ ਵਾਢੀ ਵਿੱਚ ਤੇਜੀ ਆਉਣ ਕਾਰਨ ਮੰਡੀ ਵਿੱਚ ਕਣਕ ਦੀ ਆਮਦ ਤੇਜ ਹੋ ਗਈ ਹੈ।
ਆੜਤੀਆਂ ਵੱਲੋ ਅਨਾਜ ਮੰਡੀ,ਐਡੀਸ਼ਨਲ ਮੰਡੀ,ਕਪਾਹ ਮੰਡੀ ਵਿੱਚ ਢੇਰੀ ਕਰਨ ਕਾਰਨ ਤਿੰਨੋ
ਮੰਡੀਆਂ ਕਣਕ ਨਾਲ ਭਰ ਚੁੱਕੀਆ ਹਨ ਅਤੇ ਆੜਤੀਏ ਸਬਜੀ ਮੰਡੀ ਦੀਆ ਸੜਕਾਂ ਉੱਪਰ ਕਣਕ
ਢੇਰੀ ਕਰਨ ਲਈ ਮਜਬੂਰ ਹਨ। ਜਿਸ ਕਾਰਨ ਕਿਸਾਨਾਂ ਦੀ ਸੋਨੇ ਵਰਗੀ ਫਸਲ ਸੜਕਾ ਉੱਪਰ ਰੁਲ
ਰਹੀ ਹੈ। ਜਦ ਇਸ ਸੰਬੰਧ ਵਿੱਚ ਲਿਫਟਿੰਗ ਦੇ ਠੇਕੇਦਾਰ ਸੁਰੇਸ਼ ਜਿੰਦਲ ਨਾਲ ਗੱਲਬਾਤਰ
ਕੀਤੀ ਤਾਂ ਉਨਾਂ ਕਿਹਾ ਕਿ ਟਰੱਕ ਯੂਨੀਅਨ ਵੱਲੋ ਮਾਲ ਢੁਆਈ ਤੋ ਮਨਾਂ ਕਰ ਦਿੱਤਾ ਸੀ
ਅਤੇ ਕਹਿ ਰਹੇ ਸਨ ਕਿ ਅਸੀ ਆਪਣਾ ਟੈਂਡਰ ਪਾਇਆ ਹੈ। ਉਨਾਂ ਕਿਹਾ ਕਿ ਸਾਡੀ ਗੱਲਬਾਤ
ਟਰੱਕ ਯੂਨੀਅਨ ਨਾਲ ਚੱਲ ਰਹੀ ਹੈ ਅਤੇ ਅੱਜ ਮਸਲਾ ਹੱਲ ਹੋ ਜਾਵੇਗਾ। ਜਦ ਇਸ ਸੰਬੰਧ
ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ
ਕਿਹਾ ਕਿ ਠੇਕੇਦਾਰ ਨੇ ਸਾਡੇ ਨਾਲ ਅੱਜ ਤੱਕ ਕੋਈ ਗੱਲਬਾਤ ਨਹੀ ਕੀਤੀ। ਜਦ ਇਸ ਸੰਬੰਧ
ਵਿੱਚ ਫੂਡ ਸਪਲਾਈ ਇੰਸਪੈਕਟਰ ਸਰਦੂਲਗੜ੍ਹ ਰਾਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ
ਉਨਾਂ ਕਿਹਾ ਕਿ ਸਰਦੂਲਗੜ੍ਹ,ਝੰਡਾ ਕਲਾਂ,ਝੰਡਾ ਖੁਰਦ,ਆਹਲੂਪੁਰ,ਸੰਘਾ ਆਦਿ ਮੰਡੀਆ ਦਾ
ਲਿਫਟਿੰਗ ਦਾ ਠੇਕਾ ਸ਼ਿਵ ਸ਼ਕਤੀ ਫਰਮ ਬਰੇਟਾ ਦੇ ਕੋਲ ਹੈ। ਉਨਾਂ ਕਿਹਾ ਕਿ ਟਰੱਕ ਯੂਨੀਅਨ
ਅਤੇ ਠੇਕੇਦਾਰ ਵਿੱਚ ਰੇਟਾਂ ਨੂੰ ਲੈਕੇ ਕੋਈ ਝਗੜਾ ਹੈ। ਜਿਸ ਕਾਰਨ ਲਿਫਟਿੰਗ ਵਿੱਚ
ਦੇਰੀ ਹੋ ਰਹੀ ਹੈ। ਜਦ ਇਸ ਸੰਬੰਧ ਵਿੱਚ ਆੜਤੀਆਂ ਐਸੋਸ਼ੀਏਸ਼ਨ ਸਰਦੂਲਗੜ੍ਹ ਦਾ ਵਫਦ
ਜਿਲ੍ਹਾਂ ਫੂਡ ਸਪਲਾਈ ਅਫਸਰ ਮਾਨਸਾ ਨੂੰ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਦੀ ਅਗਵਾਈ
ਵਿੱਚ ਮਿਲਿਆ ਅਤੇ ਉਨਾਂ ਨੂੰ ਮੰਗ ਪੱਤਰ ਦਿੱਤਾ ਕਿ ਸਰਦੂਲਗੜ੍ਹ ਅਨਾਜ ਮੰਡੀ ਅਤੇ
ਸ਼ੈਟਰਾਂ ਵਿੱਚੋ ਲਿਫਟਿੰਗ ਜਲਦੀ ਤੋ ਜਲਦੀ ਕਰਵਾਈ ਜਾਵੇ। ਇਸ ਮੋਕੇ ਤੇ ਉਨਾਂ ਦੇ ਨਾਲ
ਵਪਾਰ ਮੰਡਲ ਦੇ ਸਾਬਕਾ ਜਿਲ੍ਹਾ ਪ੍ਰਧਾਨ ਰਾਧੇ ਸ਼ਿਆਮ,ਪ੍ਰਾਣ ਨਾਥ ਜੈਨ,ਸੰਤ ਰਾਮ
ਮੀਰਪੁਰ ਅਤੇ ਸੁਰਿੰਦਰ ਪਾਲ ਉਪਲ ਮੋਜੂਦ ਸਨ























