ਟ੍ਰਾਂਸਪੋਰਟਰਾਂ ਦੀ ਹੜਤਾਲ ਦੇ ਦੂਜੇ ਦਿਨ ਨਾਕੇ ਲਾ ਰੋਕੇ ਟਰੱਕ

0
4

ਜਲੰਧਰ (ਸਾਰਾ ਯਹਾ) : ਕੌਮੀ ਪੱਧਰ ‘ਤੇ ਚੱਲ ਰਹੀ ਟਰਾਂਸਪੋਰਟਰਾਂ ਦੀ ਹੜਤਾਲ ਦੇ ਦੂਜੇ ਦਿਨ ਜਲੰਧਰ ਤੇ ਹੋਰ ਸ਼ਹਿਰਾਂ ਵਿੱਚ ਕਈ ਥਾਈਂ ਟਰਾਂਸਪੋਰਟਰਾਂ ਵੱਲੋਂ ਟਰੱਕ ਰੋਕੇ ਗਏ। ਪਹਿਲੇ ਦਿਨ ਸਫਰ ਦੌਰਾਨ ਚੱਲ ਰਹੇ ਟਰੱਕਾਂ ਨੂੰ ਛੋਟ ਦਿੱਤੀ ਗਈ ਸੀ ਪਰ ਅੱਜ ਕਈ ਥਾਂ ਨਾਕੇ ਲਾ ਕੇ ਖੁਦ ਟਰਾਂਸਪੋਰਟਰਾਂ ਨੇ ਟਰੱਕ ਰੋਕੇ ਅਤੇ ਹੜਤਾਲ ਵਿੱਚ ਸ਼ਾਮਿਲ ਹੋਣ ਲਈ ਕਿਹਾ।

 

ਟਰਾਂਸਪੋਰਟਰਾਂ ਵੱਲੋਂ ਖੁਦ ਹੀ ਟਰੱਕ ਇਸ ਕਰਕੇ ਰੋਕੇ ਜਾ ਰਹੇ ਹਨ ਤਾਂ ਜੋ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਨੂੰ ਮੁਕੰਮਲ ਤੌਰ ‘ਤੇ ਲਾਗੂ ਕਰਵਾ ਸਕਣ।

ਟਰਾਂਸਪੋਰਟਰਾਂ ਦੀਆਂ ਮੁੱਖ ਮੰਗਾਂ ਵਿੱਚ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣਾ, ਥਰਡ ਪਾਰਟੀ ਇਨਸ਼ੋਰੈਂਸ ਘਟਾਉਣੀ ਅਤੇ ਟੋਲ ਟੈਕਸ ਤੋਂ ਛੋਟ ਦੇਣੀ ਹੈ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ‘ਤੇ ਧਿਆਨ ਨਾ ਦਿੱਤਾ ਤਾਂ ਅਸੀਂ ਸੜਕਾਂ ‘ਤੇ ਉਤਰਾਂਗੇ ਅਤੇ ਤੇ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ।


EDITED BY : SARA YAHA | | Last Updated : 6:40  pm 21 JULY 2018

LEAVE A REPLY

Please enter your comment!
Please enter your name here