

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਇਟਲੀ ਦੇ ਲੇਕ ਕੋਮੋ ‘ਚ ਟ੍ਰਡੀਸ਼ਨਲ ਕੋਂਕਣੀ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਸੂਤਰਾਂ ਮੁਤਾਬਕ ਦੋਵੇਂ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਚੁੱਕੇ ਹਨ। ਕੱਲ ਯਾਨੀ 15 ਨਵੰਬਰ ਨੂੰ ਇਹ ਜੋੜਾ ਪੰਜਾਬੀ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ। ਇਸ ਤੋਂ ਬਾਅਦ 21 ਤਾਰੀਕ ਨੂੰ ਬੰਗਲੁਰੂ ‘ਚ ਰਿਸੈਪਸ਼ਨ ਪਾਰਟੀ ਦੇਵੇਗਾ।

ਦੱਸ ਦੇਈਏ ਕਿ ਬੀਤੇ ਦਿਨੀਂ ਇਨ੍ਹਾਂ ਨੇ ਮੰਗਣੀ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਸਨ। ਇਹ ਰਸਮਾਂ ਵੀ ਕੋਂਕਣੀ ਰੀਤੀ-ਰਿਵਾਜ਼ਾਂ ਮੁਤਾਬਕ ਹੀ ਕੀਤੀਆਂ ਗਈਆਂ। ਮੰਗਣੀ ਦੀਆਂ ਰਸਮਾਂ ਕਾਫੀ ਦਿਲਚਸਪ ਤੇ ਅਨੋਖੀ ਸਨ। ਕੋਂਕਣੀ ਰਿਵਾਜ਼ ਮੁਤਾਬਕ ਇਸ ਨੂੰ ਫੂਲ ਮੁੱਡੀ ਰਸਮ ਵੀ ਕਿਹਾ ਜਾਂਦਾ ਹੈ। ਇਸ ਰਸਮ ਮੁਤਾਬਕ ਵਿਆਹ ਕਰਾਉਣ ਵਾਲਾ ਜੋੜਾ ਇਕੱਠੇ ਪੂਜਾ ‘ਚ ਬੈਠਦੇ ਹਨ ਤੇ ਇਕ-ਦੂਜੇ ਨੂੰ ਅੰਗੂਠੀਆਂ ਪਾਉਂਦੇ ਹਨ। ਇਹ ਰਸਮ ਵਿਆਹ ਤੋਂ ਇਕ ਦਿਨ ਪਹਿਲਾਂ ਜਾਂ ਫਿਰ ਵਿਆਹ ਵਾਲੇ ਦਿਨ ਸਵੇਰੇ ਕੀਤੀ ਜਾਂਦੀ ਹੈ। ਦੀਪਿਕਾ-ਰਣਵੀਰ ਨੇ ਵਿਆਹ ਤੋਂ ਇਕ ਦਿਨ ਪਹਿਲਾਂ ਦਾ ਦਿਨ ਚੁਣਿਆ ਤੇ ਇਸ ਪੂਜਾ ‘ਚ ਹਲਦੀ ਤੇ ਨਾਰੀਅਲ ਇਕ-ਦੂਜੇ ਨੂੰ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ ਲਾੜੇ ਦੇ ਪੈਰ ਲਾੜੀ ਦਾ ਪਿਤਾ ਧੋਂਦਾ ਹੈ ਤੇ ਉਸ ਦੇ ਪੈਰ ‘ਚ ਅੰਗੂਠੀ ਪਾਉਂਦਾ ਹੈ।
EDITED BY : SARA YAHA | | Last Updated : 6:50 pm 14 ਨਵੰਬਰ 2018
























