ਟੀ.ਐੱਸ.ਪੀ.ਐੱਲ ਵੱਲੋਂ ਫਰੈਂਡਲੀ ਕ੍ਰਿਕਟ ਮੈਚ ਦਾ ਕਰਵਾਇਆ ਗਿਆ

0
12

ਮਾਨਸਾ  24 ਫਰਵਰੀ (ਬਪਸ): ਤਲਵੰਡੀ ਸਾਬੋ ਪਾਵਰ ਲਿਮਟਿਡ ਦੁਆਰਾ ਪੁਲਿਸ ਲਾਈਨ ਗਰਾਊਂਡ ਬਠਿੰਡਾ ਵਿਖੇ ਇੱਕ ਫਰੈਂਡਲੀ ਕ੍ਰਿਕਟ ਮੈਚ ਦਾ ਆਯੋਜਨ ਕੀਤਾ ਗਿਆ ।ਇਹ ਮੈਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਅਤੇ ਟੀ ਐੱਸ ਪੀ ਐੱਲ ਦੇ ਅਧਿਕਾਰੀਆਂ ਦੀ ਟੀਮ ਦੇ ਨਾਲ ਹੋਇਆ ।ਇਹ ਮੈਚ 20-20  ਉਵਰਾ ਦਾ ਹੋਇਆ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਪਹਿਲਾਂ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਤਲਵੰਡੀ ਸਾਬੋ ਪਾਵਰ ਪਲਾਂਟ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿਰੋਧੀ ਟੀਮ ਲਈ 104 ਰਨ ਦਾ ਲਕਸ ਰੱਖਿਆ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਬੱਲੇਬਾਜੀ ਕਰਦਿਆਂ ਆਪਣੇ ਵਿਕਟ ਖੋਹਕੇ 14.3 ਓਵਰਾ ਚ 104 ਅੰਕੜਾ ਪਾਰ ਕਰਦਿਆਂ 7 ਵਿਕਟਾ ਨਾਲ ਮੈਚ ਜਿੱਤ ਲਿਆ।  ਦਰਸ਼ਕਾਂ ਨੇ ਮੈਚ ਦਾ ਖੂਬ ਆਨੰਦ ਮਾਣਿਆ।  ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਅਤੇ ਸੰਦੀਪ ਕੁਮਾਰ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਇਸ ਮੌਕੇ ਥਰਮਲ ਦੇ ਅਧਿਕਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

LEAVE A REPLY

Please enter your comment!
Please enter your name here