

ਸਾਦਿਕ, 21 ਅਗਸਤ (ਸਾਰਾ ਯਹਾ )-ਬੀਤੀ ਰਾਤ ਪਿੰਡ ਮਾਨੀਸਿੰਘਵਾਲਾ ਤੋਂ ਇੱਕ ਵੱਡੇ ਟਰੱਕ ( ਘੋੜੇ ) ਦੀ ਟਰਾਲੀ ਚੋਰੀ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘੋੜੇ ਦੇ ਮਾਲਕ ਹਰਚਰਨ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਟਰਾਲੇ ਦੀਆਂ ਬੈਟਰੀਆਂ ਚੋਰੀ ਹੋ ਰਹੀਆਂ ਸਨ ਜਿਸ ਕਰਕੇ ਮੈਂ ਘੋੜਾ ਆਪਣੇ ਘਰ ਅੰਦਰ ਲਾ ਲਿਆ। ਜਦੋਂ ਕਿ ਉਸ ਦੀ ਟਰਾਲੀ ਜੋ ਹਾਲੇ ਨਵੀਂ ਲਿਆਂਦੀ ਸੀ ਆਪਣੇ ਸਰਵਿਸ ਸਟੇਸ਼ਨ ਦੇ ਬਾਹਰ ਖੜ•ੀ ਕੀਤੀ ਹੋਈ ਸੀ। ਅੱਜ ਸਵੇਰੇ ਮੈਂ ਕਿਸੇ ਕੰਮ ਚੰਡੀਗੜ• ਜਾਣਾ ਸੀ ਜਿਸ ਕਰਕੇ ਸਵੇਰੇ 3 ਵਜੇ ਘਰੋ ਨਿਕਲਿਆ। ਕਰੀਬ 6 ਕੁ ਵਜੇ ਮੈਨੂੰ ਘਰੋਂ ਫੋਨ ਆਇਆ ਕਿ ਸਰਵਿਸ ਸਟੇਸ਼ਨ ‘ਤੇ ਆਪਣੀ ਟਰਾਲੀ ਨਹੀਂ ਹੈ। ਉਸ ਨੇ ਦੱਸਿਆ ਕਿ ਮੈਂ 6 ਲੱਖ ਰੁਪਏ ਖਰਚ ਕਰਕੇ ਟਰਾਲੀ ਲਿਆਂਦੀ ਸੀ ਤੇ ਹਾਲੇ ਤੱਕ ਕੋਈ ਗੇੜਾ ਵੀ ਨਹੀਂ ਲਗਾਇਆ ਸੀ। ਟਰਾਲੀ ‘ਤੇ ਬੀ.ਟੀ.ਸੀ ਦਾ ਮਾਰਕਾ ਤੇ Êਪੀ.ਬੀ.ਐਲ 9791 ਲਿਖਿਆ ਹੋਇਆ ਹੈ। ਸਥਾਨਥ ਟਰੱਕ ਅਪ੍ਰੇਟਰਾਂ ਵੱਲੋਂ ਟਰਾਲੀ ਦੀ ਭਾਲ ਲਈ ਵੱਖ ਵੱਖ ਸੜਕਾਂ ‘ਤੇ ਭੱਜ ਦੌੜ ਜਾਰੀ ਹੈ। ਭੇਤੀ ਚੋਰਾਂ ਨੇ ਟਰਾਲੀ ਵਿਚ ਪਏ ਜੈਕ ਦੀ ਵਰਤੋ ਕੀਤੀ ਤੇ ਟਰਾਲੀ ਲੈ ਗਏ ਫਰਾਰ ਹੋ ਗਏ। ਹੈਰਾਨੀ ਉਸ ਸਮੇਂ ਹੋਈ ਜਦੋਂ ਸਾਦਿਕ ਤੋਂ ਥੋੜੀ ਦੂਰ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਨ ਸਿੰਘ ਵਾਲਾ ਵਿਖੇ ਲੰਮੇ ਸਮੇਂ ਤੋਂ ਪੁਲਸ ਵੱਲੋਂ ਪੱਕਾ ਨਾਕਾ ਲਗਾਇਆ ਹੋਇਆ ਹੈ ਤੇ ਹਜਾਰਾਂ ਰੁਪਏ ਖਰਚ ਕਰਕੇ ਕੈਮਰੇ ਵੀ ਲਗਾਏ ਗਏ ਹਨ। ਜਦ ਇਨਾਂ ਕੈਮਰਿਆਂ ਦੀ ਰਿਕਾਰਡਿੰਗ ਦੇਖਣ ਲਈ ਟਰੱਕ ਅਪ੍ਰੇਟਰ ਪੁੱਜੇ ਤਾਂ ਮੌਕੇ ਤੇ ਤੈਨਾਤ ਪੁਲਸ ਕਰਮੀਆਂ ਨੇ ਦੱਸਿਆ ਕਿ ਇਹ ਕੈਮਰੇ ਮਹੀਨੇ ਤੋਂ ਬੰਦ ਪਏ ਹਨ। ਇਸ ਘਟਨਾ ਦੀ ਸੂਚਨਾ ਸਾਦਿਕ ਪੁਲਸ ਨੂੰ ਦੇ ਦਿੱਤੀ ਗਈ ਹੈ।
EDITED BY : SARA YAHA | | Last Updated :7:25 pm 21 august 2018























