*ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਸਬੰਧੀ ਪਿੰਡਾਂ ਵਿੱਚ ਲਗਾਏ ਗਏ ਕਿਸਾਨ ਸਿਖਲਾਈ ਕੈਂਪ*

0
13

ਮਾਨਸਾ 13 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਮਾਨਸਾ ਦੀ ਟੀਮ ਵੱਲੋਂ ਪਿੰਡ 

ਮਾਖਾ ਬਲਾਕ ਝੁਨੀਰ ਵਿਖੇ ਖੇਤੀਬਾੜੀ ਮੰਤਰੀ ਦੇ ਦਿਸਾ ਨਿਰਦੇਸਾਂ ਅਧੀਨ ਅਤੇ ਮੁੱਖ 

ਖੇਤੀਬਾੜੀ ਅਫਸਰ ਮਾਨਸਾ.ਦੇ ਸਹਿਯੋਗ ਨਾਲ ਡਾ. ਹਰਬੰਸ ਸਿੰਘ ਸਿੱਧੂ ਜਿਲ੍ਹਾ ਸਿਖਲਾਈ ਅਫਸਰ ਮਾਨਸਾ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਲਈ ਉਪਰਾਲੇ ਕਰ ਰਹੀ ਹੈ ਜਿਵੇਂ ਕਿ ਨਹਿਰੀ ਪਾਣੀ ਦੀ ਸਪਲਾਈ ਤੇ ਬਿਜਲੀ ਦੀ ਸਪਲਾਈ ਨਿਰਵਿਘਨ ਅਤੇ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਸਬੰਧੀ ਪੰਜਾਬ ਸਰਕਾਰ ਵੱਲੋ ਪ਼੍ਰਤੀ ਏਕੜ 1500 ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਪਰਮਲ ਕਿਸਮਾਂ ਦੀ ਬਿਜਾਈ 1 ਜ਼ੂਨ ਤੋ 15 ਜੂਨ ਤੱਕ ਅਤੇ ਬਾਸਮਤੀ ਕਿਸਮਾਂ ਦੀ ਬਿਜਾਈ 15 ਜੂਨ ਤੋ 30 ਜੂਨ ਤੱਕ ਕਰਨ। ਇਸ ਦੇ ਨਾਲ ਡਾHਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨਰਮੇ ਦੇ 

ਬੀਜ ਤੇ 33# ਸਬਸਿਡੀ ਦੇ ਰਹੀ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਨਰਮੇਂ ਦੇ ਬੀਜ ਤੇ ਸਰਕਾਰ ਵੱਲੋਂ ਦਿੱਤੀ ਗਈ ਸਬਸਿਡੀ ਦਾ ਲਾਹਾ ਲੈਣ,ਬੀਜ ਪੱਕੇ ਬਿੱਲ ਤੇ ਲੈਣ ਉਪਰੰਤ ਇਸ ਨੂੰ ਵਿਭਾਗ ਦੇ ਪੋਰਟਲ ਤੇ 15 ਜ਼ੂਨ ਤੋ ਪਹਿਲਾਂ ਅਪਲੋਡ ਕਰਵਾਉਣ।ਇਸ ਤੋਂ ਇਲਾਵਾ ਨਰਮੇਂ ਦੀ ਫਸਲ ਤੇ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਅਗੇਤੇ ਪ੍ਰਬੰਧਾਂ ਅਧੀਨ ਬਦਲਵੀਆਂ ਫਸਲਾਂ ਜਿਵੇਂ ਕਿ ਮੂੰਗੀ,ਅਰਹਰ,ਭਿੰਡੀ ਅਦਿ ਫਸਲਾਂ ਨਰਮੇਂ ਨੇੜੇ ਨਾ ਬੀਜੀਆਂ ਜਾਣ। ਡਾ. ਹਰਬੰਸ ਸਿੰਘ ਸਿੱਧੂ ਵੱਲੋ 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਦੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਉਹਨਾਂ ਦੇ ਨਾਲ ਬਲਜਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ, ਹਾਕਮ ਸਿੰਘ ਬੇਲਦਾਰ ਅਤੇ ਪਿੰਡ ਦੇ ਅਗਾਂਹਵਾਧੂ ਕਿਸਾਨ ਹਾਜ਼ਰ ਸਨ

LEAVE A REPLY

Please enter your comment!
Please enter your name here