*ਜੇ ਆਰ ਮਿਲੇਨਿਅਮ ਸਕੂਲ ਦੀ ਗਰਵਿਤਾ ਨੇ ਜ਼ਿਲੇ ਵਿੱਚ ਪਹਿਲਾ ਸਥਾਨ ਹਾਸਿਲ ਕਰ ਵਧਾਇਆ ਮਾਨਸਾ ਦਾ ਮਾਣ*

0
154

ਮਾਨਸਾ, 13 ਮਈ (ਸਾਰਾ ਯਹਾਂ/ਵਿਨਾਇਕ ਸ਼ਰਮਾ) : ਜੇ ਆਰ ਮਿਲੇਨਿਅਮ ਸਕੂਲ ਦੀ ਵਿਦਿਆਰਥਣ ਗਰਵਿਤਾ ਨੇ ਸੀ ਬੀ ਐਸ ਸੀ ਦੀ ਦਸਵੀਂ ਜਮਾਤ ਦੇ ਬੋਰਡ ਪੇਪਰਾਂ ਵਿੱਚੋਂ 98.8% ਅੰਕ ਲੈ ਕੇ ਮਾਨਸਾ ਜ਼ਿਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਮੋਨੀਕ ਗੋਇਲ ਨੇ 96.4% ਅੰਕ ਲੈ ਕੇ ਸਕੂਲ ਵਿੱਚ ਦੂਜਾ ਸਥਾਨ, ਦੇਵਾਂਸ਼ੀ ਗਰਗ ਤੇ ਧਨੰਨਜਏ ਸਿੰਗਲਾ ਦੋਵਾਂ ਨੇ 95.4% ਅੰਕ ਲੈ ਸਕੂਲ ਚ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਕੂਲ ਦੇ ਸੀਨੀਅਰ ਮੈਨੈਜਿੰਗ ਡਾਇਰੈਕਟਰ ਵਿਨੈ ਕੁਮਾਰ ਵੱਲੋਂ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ । ਸਕੂਲ ਦੇ ਮੈਨੈਜਿੰਗ ਡਾਇਰੈਕਟਰ ਅਰਪਿਤ ਚੌਧਰੀ ਨੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਸਾਡੇ ਵਿਦਿਆਰਥੀ ਭਵਿੱਖ ਵਿੱਚ ਦੇਸ਼ ਵਿਦੇਸ਼ ਵਿੱਚ ਮਾਨਸਾ ਦਾ, ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਨਗੇ ਅਤੇ ਭਾਰਤ ਦੇ ਚੰਗੇ ਨਾਗਰਿਕ ਬਨਣਗੇ। ਇਸ ਮੌਕੇ ਸਕੂਲ ਉਪਮੁਖੀ ਅਮ੍ਰਿਤਬੀਰ ਕੌਰ, ਸਟਾਫ ਮੈਂਬਰਜ ਇਮੈਨੁਅਲ ਬੈਨਾਡਿਕਟ, ਰੇਨੂਕਾ ਆਹਲੂਵਾਲੀਆ, ਰਮੇਸ਼ ਮਿੱਤਲ, ਅਮਨਦੀਪ ਸਿੰਘ, ਪੂਜਾ ਗੋਇਲ ਨੇ ਦੱਸਿਆ ਕਿ ਸਕੂਲ ਦੇ ਨਤੀਜੇ 100% ਰਹੇ ਅਤੇ ਸਾਰੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।

LEAVE A REPLY

Please enter your comment!
Please enter your name here