ਜੇਈ ਵੱਲੋਂ ਗਲਤ ਵਿਹਾਰ ਕਰਨ ਤੇ ਮੁਲਾਜ਼ਮਾਂ ਨੇ ਐਸਡੀਓ ਦਫ਼ਤਰ ਘੇਰਿਆ

0
45

ਸਰਦੂਲਗੜ੍ਹ ,(ਸਾਰਾ ਯਹਾ,(BPS) 14 ਜੂਨਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਅੱਜ ਆਪਣੇ ਹੀ ਜੇਈ ਦੇ ਖ਼ਿਲਾਫ਼ ਐਸਡੀਓ ਦਫ਼ਤਰ ਨੂੰ ਘੇਰ ਲਿਆ । ਜਾਣਕਾਰੀ ਦਿੰਦਿਆਂ ਬਾਬੂ ਸਿੰਘ ਫ਼ਤਿਹਪੁਰ ਨੇ ਦੱਸਿਆ ਕਿ ਅੱਜ ਐੱਸਡੀਓ ਸਰਦੂਲਗੜ੍ਹ ਦੇ ਦਫ਼ਤਰ ਵਿੱਚ ਮੁਲਾਜ਼ਮਾਂ ਸਬੰਧੀ ਇੱਕ ਮੀਟਿੰਗ ਰੱਖੀ ਗਈ ਸੀ। ਮੀਟਿੰਗ ਦੌਰਾਨ ਇੱਕ ਜੇਈ ਨੇ ਮੁਲਾਜ਼ਮਾਂ ਨਾਲ ਘਟੀਆ ਵਰਤਾਓ ਕੀਤਾ। ਜਿਸ ਦੇ ਖ਼ਿਲਾਫ਼ ਸਮੂਹ ਮੁਲਾਜ਼ਮਾਂ ਨੇ ਟੈਕਨੀਕਲ ਐਂਡ ਮਕੈਨੀਕਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਜਗਦੇਵ ਸਿੰਘ ਘੁਰਕਣੀ ਦੀ ਅਗਵਾਹੀ ਵਿੱਚ ਉਸ ਦਾ ਦਫ਼ਤਰ ਵਿੱਚ ਹੀ ਘਿਰਾਓ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਡਿਵੀਜ਼ਨ ਵਿੱਚ ਪੈਂਦੇ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੌਰਾਨ ਆ ਰਹੀਆਂ ਮੁਸ਼ਕਲਾਂ ਸਬੰਧੀ ਜਦੋਂ ਕੋਈ ਵੀ ਮੁਲਾਜ਼ਮ ਉਸ ਜੇਈ ਨੂੰ ਕੋਈ ਸਾਮਾਨ ਪ੍ਰਤੀ ਮੰਗ ਕਰਦਾ ਹੈ ਤਾਂ ਉਸ ਦਾ ਸੁਭਾਅ ਹਮੇਸ਼ਾ ਹੀ ਮੁਲਾਜ਼ਮਾਂ ਪ੍ਰਤੀ ਗਲਤ ਹੁੰਦਾ ਹੈ ਅਤੇ ਉਹ ਕਿਸੇ ਵੀ ਜਲਘਰ ਨੂੰ ਲੋੜੀਦਾ ਸਾਮਾਨ ਮੁਹੱਈਆ ਨਹੀਂ ਕਰਵਾ ਰਿਹਾ। ਜਿਸ ਸਬੰਧੀ ਅੱਜ ਇੱਕ ਮੀਟਿੰਗ ਐਸਡੀਓ ਦਫ਼ਤਰ ਸਰਦੂਲਗੜ੍ਹ ਵਿਖੇ ਰੱਖੀ ਗਈ ਸੀ ਮੀਟਿੰਗ ਦੌਰਾਨ ਹੀ ਉਸ ਜੇਈ ਨੇ ਕੁਝ ਵਿਅਕਤੀਆਂ ਨਾਲ ਗਲਤ ਵਿਹਾਰ ਕਰਦਿਆਂ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ। ਜਿਸ ਤੇ ਸਮੂਹ ਮੁਲਾਜ਼ਮਾਂ ਵਿੱਚ ਰੋਸ ਪੈਦਾ ਹੋ ਗਿਆ ਤੇ ਉਹ ਭੜਕ ਉੱਠੇ, ਜਿਨ੍ਹਾਂ ਨੇ ਐਸਡੀਓ ਦਫ਼ਤਰ ਸਰਦੂਲਗੜ੍ਹ ਵਿਖੇ ਹੀ ਉਕਤ ਜੇਈ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।ਇਸ ਮੌਕੇ ਹਾਜ਼ਰ ਸਮੂਹ ਮੁਲਾਜ਼ਮਾਂ ਨੇ ਸਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਨਾਲ ਗਲਤ ਬਹਾਰ ਕਰਨ ਵਾਲੇ ਜੇਈ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਹਰ ਪਿੰਡ ਦੀ ਜਲ ਸਪਲਾਈ ਨੂੰ ਨਿਰੰਤਰ ਜਾਰੀ ਰੱਖਣ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਾਇਆ ਜਾਵੇ ਤਾਂ ਕਿ ਗਰਮੀ ਦੇ ਇਸ ਮੌਸਮ ਵਿੱਚ ਹਰ ਵਿਅਕਤੀ ਨੂੰ ਪੀਣ ਵਾਲਾ ਪਾਣੀ ਨਿਰੰਤਰ ਦਿੱਤਾ ਜਾਵੇ। ਇਸ ਮੌਕੇ ਸੀਤਲ ਸਿੰਘ, ਰਮੇਸ਼ਵਰ, ਦੀਪਕ ਸਰਦੂਲਗੜ੍ਹ , ਬੱਗਾ ਆਹਲੂਪੁਰ , ਬਲੌਰ ਜਟਾਣਾ, ਤਰਸੇਮ ਫਤਿਹਪੁਰ, ਰਕੇਸ਼ ਬਹਾਦਰ, ਰਮਨਦੀਪ ਹੀੰਗਣਾ’  ਬਿਕਰਮ ਕਰੰਡੀ, ਸੁਖਬੀਰ ਮੀਰਪੁਰ , ਗੁਰਮੀਤ ਕਾਲਾ, ਭੂਸ਼ਨ ਕੁਮਾਰ ਗੋਇਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here